ਭੂੰਨੋ ਸਕੂਲ ਵਿਖੇ ਏ-ਗਰੇਡ ਲੈਣ ਵਾਲੇ 15 ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਐਲੀਮੈਂਟਰੀ ਸਕੂਲ ਭੂੰਨੋ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਇਸ ਸਬੰਧੀ ਸਕੂਲ ਮੁੱਖੀ ਜਸਵੀਰ ਸਿੰਘ ਖਾਬੜਾ ਤੇ ਮੈਡਮ ਕਰਮਜੀਤ ਕੌਰ, ਈ.ਜੀ.ਐਸ. ਵਲੰਟੀਅਰ ਸ਼ਿਵਾਨੀ ਦੀ ਅਗੁਵਾਈ ਹੇਠ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।

Advertisements

ਇਸ ਮੌਕੇ ਸਕੂਲ ਮੁੱਖੀ ਜਸਵੀਰ ਸਿੰਘ, ਮੈਡਮ ਕਰਮਜੀਤ ਕੌਰ, ਮੈਡਮ ਸ਼ਿਵਾਨੀ, ਸਰਪੰਚ ਪਰਮਜੀਤ ਸਿੰਘ ਤੇ ਆਏ ਹੋਏ ਪਤਵੰਤੇ ਸੱਜਣਾਂ ਵਲੋਂ ਏ-ਗਰੇਡ ਨਾਲ ਪਾਸ ਹੋਏ 15 ਵਿਦਿਆਰਥੀਆਂ ਨੂੰ ਵਿਸ਼ੇਸ਼ ਤੋਰ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਜਿਕਰਯੋਗ ਹੈ ਕਿ ਇਨਾਂ ਵਿੱਚ ਪੰਜਵੀਂ ਜਮਾਤ ਦੇ 11 ਵਿਚੋਂ 9 ਵਿਦਿਆਰਥੀ ਏ-ਗਰੇਡ ਨਾਲ ਪਾਸ ਹੋਏ ਹੋਏ। ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਕੈਪਟਨ ਰੇਸ਼ਮ ਚੰਦ, ਬਲਵੀਰ ਸਿੰਘ ਪੰਚ, ਚਰਨਜੀਤ ਸਿੰਘ ਪੰਚ, ਰਾਮ ਜੀ ਪੰਚ, ਬਲਵਿੰਦਰ ਕੌਰ ਪੰਚ, ਸੂਬੇਦਾਰ ਕਿਸ਼ਨ ਸਿੰਘ, ਤਜਿੰਦਰ ਕੌਰ, ਉਪਾਸਨਾ, ਪਰਵੀਨ ਕੁਮਾਰੀ, ਸਵਿਤਾ ਸੋਨੀਆ, ਪਰਵਿੰਦਰ ਸਿੰਘ ਸਮੇਤ ਐਸ.ਐਮ.ਸੀ. ਕਮੇਟੀ ਮੈਂਬਰ ਤੇ ਪਿੰਡ ਵਾਸੀ ਹਾਜਰ ਸਨ।

LEAVE A REPLY

Please enter your comment!
Please enter your name here