ਪੀਡੀਏ  ਉਮੀਦਵਾਰ ਖੁਸ਼ੀਰਾਮ ਦੇ ਹੱਕ ਵਿੱਚ ਬੱਸੀ ਮਰੂਫ ਵਿਖੇ ਚੋਣ ਮੁਹਿੰਮ ਕੀਤੀ ਤੇਜ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲੋਕ ਇਨਸਾਫ ਪਾਰਟੀ ਵੱਲੋਂ ਪੰਜਾਬ ਡੈਮੋਕਰੇਟਿਕ ਅਲਾਈਂਸ (ਪੀਡੀਏ) ਦੇ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਆਈ.ਏ.ਐਸ. ਅਧਿਕਾਰੀ ਖੁਸ਼ੀ ਰਾਮ ਦੇ ਹੱਕ ਵਿੱਚ ਪਿੰਡ ਬੱਸੀ ਮਰੂਫ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਉਚੇਚੇ ਤੌਰ ਤੇ ਬੀ.ਸੀ. ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਕੌਂਸਲ ਮੈਂਬਰ ਪੀਏਸੀ, ਗੁਰਿੰਦਰਜੀਤ ਸਿੰਘ ਬੋਦਲ ਮੈਂਬਰ ਪੀਏਸੀ ਹਲਕਾ ਇੰਚਾਰਜ ਸ਼ਾਮ ਚੁਰਾਸੀ, ਜ਼ਿਲਾ ਪ੍ਰਧਾਨ ਲਿਪ ਜਗਵਿੰਦਰ ਸਿੰਘ ਰਾਮਗੜ• ਤੇ ਉਮੀਦਵਾਰ ਚੌਧਰੀ ਖੁਸ਼ੀ ਰਾਮ ਨੇ ਸ਼ਿਰਕਤ ਕੀਤੀ।

Advertisements

ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ  ਬੀਸੀ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਹੁਸ਼ਿਆਰਪੁਰ ਦੇ ਬੀਸੀ ਵਿੰਗ ਵੱਲੋਂ ਪੀਡੀਏ ਦੇ ਸਾਂਝੇ ਉਮੀਦਵਾਰ ਸਾਬਕਾ ਆਈ.ਏ.ਐੱਸ. ਅਧਿਕਾਰੀ ਖੁਸ਼ੀ ਰਾਮ ਦੇ ਹੱਕ ਵਿੱਚ ਲਹਿਰ ਚਲਾਉਣ ਲਈ ਆਪਣੀ ਪੂਰੀ ਤਾਕਤ ਝੌਂਕ ਦਿੱਤੀ ਗਈ ਹੈ। ਇਸ ਮਕਸਦ ਲਈ ਪਾਰਟੀ ਵੱਲੋਂ ਜ਼ਿਲੇ ਦੇ ਪਿੰਡ-ਪਿੰਡ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਪਾਰਟੀ ਹਾਈਕਮਾਨ ਦੀ ਸਲਾਹ ਨਾਲ ਸਾਰੀ ਰਣਨੀਤੀ ਤਿਆਰ ਕਰਕੇ ਜ਼ਮੀਨੀ ਪੱਧਰ ‘ਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਚੌਧਰੀ ਖੁਸ਼ੀ ਰਾਮ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਸਕੇ।

ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਤੇ ਗੁਰਿੰਦਰਜੀਤ ਸਿੰਘ ਬੋਦਲ ਮੈਂਬਰ ਪੀਏਸੀ ਹਲਕਾ ਇੰਚਾਰਜ ਸ਼ਾਮ ਚੁਰਾਸੀ ਅਤੇ ਜ਼ਿਲ•ਾ ਪ੍ਰਧਾਨ ਲੋਕ ਇਨਸਾਫ ਪਾਰਟੀ ਜਗਵਿੰਦਰ ਸਿੰਘ ਰਾਮਗੜ• ਨੇ ਕਿਹਾ ਕਿ ਕਾਂਗਰਸ ਅਕਾਲੀ ਭਾਜਪਾ ਨੇ ਪੰਜਾਬ ਤੇ ਪੰਜਾਬੀਆਂ ਨਾਲ ਹਮੇਸ਼ਾ ਧੋਖਾ ਕੀਤਾ ਹੈ। ਜ਼ਿਲਾ ਪ੍ਰਧਾਨ ਬੀਸੀ ਵਿੰਗ ਜਗਦੀਪ ਸਿੰਘ ਸੀਹਰਾ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬੇ ਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਪੰਜਾਬ ਦੇ ਕਿਸਾਨ ਦੁਖੀ ਹਨ।

ਉਮੀਦਵਾਰ ਚੌਧਰੀ ਖੁਸ਼ੀ ਰਾਮ ਨੇ ਕਿਹਾ ਕਿ ਨਾ ਤਾਂ ਸਰਕਾਰਾਂ ਨੇ ਤੇ ਨਾ ਹੀ ਸਰਕਾਰਾਂ ਦੇ ਵਿੱਤੀ ਅਦਾਰਿਆਂ ਨੇ ਕਿਸਾਨੀ ਵਰਗ ਦੇ ਲੋਕਾਂ ਦੀ ਆਰਥਿਕ ਹਾਲਤ ਨੂੰ ਉੱਚਾ ਚੁੱਕਣ ਲਈ ਕੋਈ ਢੁਕਵੀਂ ਨੀਤੀ ਹੀ ਤਿਆਰ ਕੀਤੀ ਹੈ। ਇਸ ਲਈ ਰਿਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਭਾਜਪਾ ਨੂੰ ਸਬਕ ਸਿਖਾਉਣ ਦਾ ਪੰਜਾਬ ਦੇ ਲੋਕ ਫੈਸਲਾ ਕਰ ਚੁੱਕੇ ਹਨ। ਇਸ ਮੌਕੇ ਜਗਦੀਪ ਸਿੰਘ ਸੀਹਰਾ, ਇਕਨਾਮ ਸਿੰਘ ਕੌਂਸਲ ਮੀਤ ਪ੍ਰਧਾਨ ਪੰਜਾਬ, ਗੁਰਪ੍ਰੀਤ ਸਿੰਘ ਮੀਤ ਪ੍ਰਧਾਨ ਪੰਜਾਬ, ਹਰਪ੍ਰੀਤ ਸਿੰਘ, ਓਂਕਾਰ ਸਿੰਘ, ਜਸਪਾਲ ਸਿੰਘ ਵਾਲੀਆ, ਗੁਰਮੁਖ ਸਿੰਘ ਸੰਧੂ, ਗੁਰਮੀਤ ਸਿੰਘ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here