
ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਅੰਨਤੋਦਿਆਂ ਸ਼ਾਇਨਿੰਗ ਸੰਸਥਾ ਇਕਾਈ ਮੁੰਬਈ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਲਕਸੀਹਾਂ ਨੂੰ ਪ੍ਰੀ ਪ੍ਰਾਇਮਰੀ ਬੱਚਿਆਂ ਨੂੰ ਪੜਾਈ ਨੂੰ ਰੌਚਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਗਿਆਨਾਤਮਕ ਖਿਡੌਣੇ ਪ੍ਰਦਾਨ ਕੀਤੇ ਗੲੇ। ਸਕੂਲ ਮੁੱਖੀ ਬਲਜਿੰਦਰ ਪਾਲ ਨੇ ਦੱਸਿਆ ਕਿ ਇਸ ਲਈ ਮੋਹਣ ਸਿੰਘ ਰਿਟਾਇਰ ਅਧਿਆਪਕ ਦਾ ਵਿਸ਼ੇਸ਼ ਯੋਗਦਾਨ ਹੈ।


ਜਿਨਾਂ ਦੇ ਯਤਨ ਨਾਲ ਪ੍ਰੀ-ਪ੍ਰਾਇਮਰੀ ਬੱਚੇ ਸਕੂਲ ਜਾਣ ਲਈ ਅਤੇ ਸਿੱਖਿਆ ਗ੍ਰਹਿਣ ਕਰਨ ਲਈ ਹੋਰ ਪ੍ਰੇਰਿਤ ਹੋਣਗੇ। ਇਸ ਮੌਕੇ ਸਰਪੰਚ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੂਲ ਵਿੱਚ 76 ਬੱਚੇ ਇਸ ਸਹਾਇਕ ਸਮੱਗਰੀ ਦਾ ਲਾਭ ਉਠਾ ਸਕਦੇ ਹਨ।

ਇਸ ਮੌਕੇ ਮਲਕੀਤ ਸਿੰਘ ਗਿੱਲ, ਆਂਗਣਵਾੜੀ ਵਰਕਰ ਜੋਗਿੰਦਰ ਕੌਰ ਵਲੋਂ ਵੀ ਅੰਨਤੋਦਿਆ ਸ਼ਾਇਨਿੰਗ ਸੰਸਥਾ ਦੀ ਨਿਸ਼ਕਾਮ ਸੇਵਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜੋਗਿੰਦਰ ਕੌਰ, ਬਲਵਿੰਦਰ ਕੌਰ, ਗੁਲਸ਼ਨ ਰਾਣੀ, ਕੁਲਵੀਰ ਕੌਰ, ਪਰਮਜੀਤ ਕੌਰ, ਸਲਮਾ ਹੀਰਾ ਆਦਿ ਵੀ ਹਾਜਰ ਸਨ।











