ਨਿਗਮ ਟੀਮ ਘਰ-ਘਰ ਜਾ ਕੇ ਕਰ ਰਹੀ ਪ੍ਰਾਪਰਟੀਆਂ ਦਾ ਸਰਵੇ: ਕਮਿਸ਼ਨਰ ਬਲਬੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਅੰਦਰ ਪ੍ਰਾਪਰਟੀਆਂ ਦਾ ਸਰਵੇ ਕੀਤਾ ਜਾ ਰਿਹਾ ਹੈ। ਜਿਸਦੇ ਵਿੱਚ ਸਰਵੇ ਕਰਨ ਵਾਲੀਆਂ ਟੀਮਾਂ ਘਰ-ਘਰ ਜਾ ਕੇ ਸਰਵੇ ਸਬੰਧੀ ਪ੍ਰਾਪਰਟੀਆਂ ਦੀ ਡਿਟੇਲ ਜਿਵੇਂ ਕਿ ਮਾਲਕ ਦਾ ਨਾਮ, ਮੋਬਾਇਲ ਨੰਬਰ, ਬਿਜਲੀ ਦਾ ਬਿੱਲ ਅਤੇ ਪ੍ਰਾਪਰਟੀ ਦੀ ਫੋਟੋ ਆਦਿ ਦੀ ਜਾਣਕਾਰੀ ਰਿਕਾਰਡ ਕਰਨਗੀਆਂ। ਪ੍ਰਾਪਰਟੀਆ ਨੂੰ ਯੂ.ਆਈ.ਡੀ ਨੰਬਰ ਅਲਾਟ ਕਰਕੇ ਨੰਬਰ ਪਲੇਟਾ ਲਗਾਈਆ ਜਾਣਗੀਆ।

Advertisements

ਇਸ ਲਈ ਸਮੂਹ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਟੀਮਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਸਹੀ ਸੂਚਨਾਂ ਦਿੱਤੀ ਜਾਵੇ। ਨਗਰ ਨਿਗਮ ਹੁਸ਼ਿਆਰਪੁਰ ਵਲੋਂ ਇਸ ਸਰਵੇ ਸਬੰਧੀ ਕੋਈ ਵੀ ਫੀਸ ਵਸੂਲੀ ਨਹੀਂ ਜਾ ਰਹੀ ਹੈ, ਜੇਕਰ ਕੋਈ ਵਿਅਕਤੀ ਪੈਸਿਆ ਦੀ ਮੰਗ ਕਰਦਾ ਹੈ ਤਾਂ ਇਸ ਦਫਤਰ ਦੇ ਨਿਗਰਾਨ ਇੰਜੀਨੀਅਰ ਰਣਜੀਤ ਸਿੰਘ (78141-61618) ਅਤੇ ਸੁਪਰਡੰਟ ਅਮਿਤ ਕੁਮਾਰ (96464-00467) ਨਾਲ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

LEAVE A REPLY

Please enter your comment!
Please enter your name here