Saturday, October 10, 2026
Home Hoshiarpur ਐਨ.ਸੀ.ਡੀ.ਪ੍ਰੋਗਰਾਮ ਅਧੀਨ ਲਗਾਏ ਕੈਂਪ ਵਿੱਚ 172 ਮਰੀਜਾਂ ਦੀ ਜਾਂਚ

ਐਨ.ਸੀ.ਡੀ.ਪ੍ਰੋਗਰਾਮ ਅਧੀਨ ਲਗਾਏ ਕੈਂਪ ਵਿੱਚ 172 ਮਰੀਜਾਂ ਦੀ ਜਾਂਚ

ਪਠਾਨਕੋਟ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ. ਪ੍ਰੋਗਰਾਮ ਅਧੀਨ ਰਾਮ ਸ਼ਰਨਮ ਆਸ਼ਰਮ ਦੌਲਤਪੁਰਾ ਢਾਕੀ ਅਤੇ ਸਬ ਸੈਂਟਰ ਝਾਖੋਲਾੜੀ ਵਿਖੇ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਵਿਚ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼ੂਗਰ, ਬਲੱਡ ਪ੍ਰੈਸ਼ਰ, ਹਿਮੋਗਲੋਬਿਨ, ਸਰਵਿਕਸ ਕੈਂਸਰ, ਬਰੈਸਟ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ।

Advertisements

ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਦੱਸਿਆ ਕਿ ਰਾਮ ਸਰਨਮ ਆਸ਼ਰਮ ਦੌਲਤਪੁਰ ਢਾਕੀ ਵਿੱਚ 72 ਅਤੇ ਸਬ ਸੈਂਟਰ ਝਾਖੋਲਾੜੀ ਵਿਖੇ 100 ਲੋਕਾਂ ਦਾ ਚੈੱਕਅਪ ਕੀਤਾ ਗਿਆ। ਇਸ ਕੈਂਪ ਵਿਚ ਸ਼ਸ਼ੀ ਸ਼ਰਮਾ ਐਮ.ਸੀ. ਦੌਲਤਪੁਰ ਢਾਕੀ ਵੱਲੋਂ ਕੈਂਪ ਵਿਚ ਬਹੁਤ ਹੀ ਸਹਿਯੋਗ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਇਸ ਤਰਾਂ ਦੇ ਕੈਂਪ ਲਗਾਉਣਾ ਬੜਾ ਹੀ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਤੇ ਮੈਡੀਕਲ ਅਫਸਰ ਡਾ. ਸੁਰਭੀ ਡੋਗਰਾ, ਸਮੀਰਪਾਲ ਐਲ.ਟੀ, ਹਰਪ੍ਰੀਤ ਸੀਮਾ ਏ.ਐਨ.ਐਮ, ਆਸ਼ਾ ਵਰਕਰ ਅਨੂ, ਰੇਨੂ ਪਰਮਜੀਤ ਅਤੇ ਪ੍ਰਿਆ ਜ਼ਿਲਾ ਆਂਕੜਾ ਅਸੀਸਟੈਂਟ ਆਦਿ ਹਾਜ਼ਰ ਹੋਏ।

LEAVE A REPLY

Please enter your comment!
Please enter your name here