26 ਫਰਵਰੀ ਤੱਕ ਇੱਕ ਮੁਸ਼ਤ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਤੇ ਦਿੱਤੀ ਜਾਵੇਗੀ 10 ਪ੍ਰਤਿਸ਼ਤ ਰਿਬੇਟ: ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਰਕਾਰ ਚੰਡੀਗੜ ਦੇ ਹੁਕਮ ਨੰ: 02-07-2012-4 ਐਲ.ਜੀ 3 (ਪੀ:ਐਫ)/2018 ਤਹਿਤ ਹਾਊਸ ਟੈਕਸ/ਪ੍ਰੋਪਰਟੀ ਟੈਕਸ ਅਜੇ ਤੱਕ ਨਾ ਭਰਨ ਵਾਲੇ ਸ਼ਹਿਰਵਾਸੀਆਂ ਨੂੰ ਸਰਕਾਰ ਵੱਲੋਂ ਵੱਡੀ ਸਹੂਲਤ ਦਿੰਦੇ ਹੋਏ ਫ਼ਰਵਰੀ 2020 ਤੱਕ ਓ.ਟੀ.ਐਸ (ਵਨ-ਟਾਈਮ-ਸੈਟਲਮੈਂਟ) ਯੋਜਨਾਂ ਅਧੀਨ ਆਪਣਾ ਪ੍ਰੋਪਰਟੀ ਟੈਕਸ ਦਾ ਪੂਰਾ ਬਕਾਇਆ (ਇੱਕ ਮੁਸ਼ਤ) ਜਮਾਂ ਕਰਵਾਉਣ ਵਾਲੇ ਸ਼ਹਿਰ ਵਾਸੀ ਨੂੰ 10 ਪ੍ਰਤਿਸ਼ਤ ਰਿਬੇਟ ਦਿੱਤੀ ਜਾਵੇਗੀ।

Advertisements

ਇਸ ਯੋਜਨਾਂ ਤਹਿਤ ਪ੍ਰੋਪਰਟੀ ਟੈਕਸ ਜਮਾਂ ਕਰਵਾਉਣ ਵਾਲੇ ਨੂੰ ਕੋਈ ਬਿਆਜ ਅਦਾ ਨਹੀਂ ਕਰਨਾ ਪਵੇਗਾ। ਉਹਨਾਂ ਹੋਰ ਦੱਸਿਆ ਕਿ 26 ਫ਼ਰਵਰੀ 2020 ਤੋਂ ਬਾਅਦ 26 ਮਈ 2020 ਤੱਕ 10 ਪ੍ਰਤਿਸ਼ਤ ਜੁਰਮਾਨਾ ਅਤੇ ਇਸ ਤੋਂ ਬਾਦ 18 ਪ੍ਰਤਿਸ਼ਤ ਬਿਆਜ ਅਤੇ 20 ਪ੍ਰਤਿਸ਼ਤ ਜੁਰਮਾਨਾ ਵੀ ਅਦਾ ਕਰਨਾ ਪਵੇਗਾ। ਉਹਨਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਗਈ ਇਸ ਯੋਜਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।  ਪਬਲਿਕ ਦੀ ਸਹੂਲਤ ਲਈ ਪ੍ਰਾਪਰਟੀ ਟੈਕਸ ਸ਼ਾਖਾ ਸ਼ਨੀਵਾਰ ਅਤੇ ਐਤਵਾਰ ਖੁੱਲੀ ਰਹੇਗੀ, ਕੋਈ ਵੀ ਵਿਅਕਤੀ ਇਸ ਦਿਨ ਆਪਣਾ ਪ੍ਰਾਪਰਟੀ ਟੈਕਸ ਜਮਾਂ ਕਰਵਾ ਸਕਦਾ ਹੈ।

LEAVE A REPLY

Please enter your comment!
Please enter your name here