ਟੂਣਾ ਕਰਨ ਤੋਂ ਰੋਕਣ ‘ਤੇ ਗੁਆਂਢੀ ਪਰਿਵਾਰ ਨੇ ਕੀਤਾ ਸਾਬਕਾ ਸਰਪੰਚਣੀ ਬਖਸ਼ੀਸ ਕੌਰ ਤੇ ਹਮਲਾ

ਗੜਸ਼ੰਕਰ (ਦ ਸਟੈਲਰ ਨਿਊਜ਼)ਰਿਪੋਰਟ- ਹਰਦੀਪ ਚੌਹਾਨ। ਸਥਾਨਕ ਤਹਿਸੀਲ ਦੇ ਪਿੰਡ ਖੁਸ਼ੀ ਪੱਦੀ ਵਿੱਚ ਪਿੰਡ ਦੀ ਸਾਬਕਾ ਸਰਪੰਚਣੀ ਦੇ ਘਰ ਦੇ ਬਾਹਰ ਕਥਿਤ ਤੌਰ ‘ਤੇ ਟੂਣਾ ਕਰ ਰਹੇ ਗੁਆਂਢੀ ਪਰਿਵਾਰ ਨੂੰ ਰੋਕਣ ‘ਤੇ ਸਾਬਕਾ ਸਰਪੰਚਣੀ ਬਖਸ਼ੀਸ਼ ਕੌਰ ‘ਤੇ ਉਕਤ ਪਰਿਵਾਰ ਵਲੋਂ ਹਮਲਾ ਕਰ ਦਿੱਤਾ ਗਿਆ। ਜਿਸ ਨਾਲ ਸਾਬਕਾ ਸਰਪੰਚਣੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਅਤੇ ਪਿੰਡ ਦੇ ਵਸਨੀਕਾਂ ਵਲੋਂ ਉਸਨੂੰ ਸਿਵਲ ਹਸਪਤਾਲ ਮਾਹਿਲਪੁਰ ਵਿੱਚ ਦਾਖਿਲ ਕਰਵਾਇਆ ਗਿਆ। ਸੈਲਾ ਖੁਰਦ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਇਸ ਝਗੜੇ ਵਿੱਚ ਦੂਜੀ ਧਿਰ ਦਾ ਇਕ ਵਿਅਕਤੀ ਜਤਿੰਦਰ ਕੁਮਾਰ ਵੀ ਹਸਪਤਾਲ ਵਿੱਚ ਦਾਖਿਲ ਹੈ।

Advertisements

ਇਸ ਬਾਰੇ ਗੱਲ ਕਰਦਿਆਂ ਸਾਬਕਾ ਸਰਪੰਚਣੀ ਦੀ ਧੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਕੱਲ ਰਾਤ 8 ਵਜੇ ਉਹਨਾਂ ਦੇ ਘਰ ਦੇ ਬਾਹਰ ਗੁਆਂਢੀ ਪਰਿਵਾਰ ਦੇ ਮੈਂਬਰ ਗੀਤਾ ਰਾਣੀ ਆਪਣੇ ਪੁੱਤਰ ਅਤੇ ਪਤੀ ਨਾਲ ਟੂਣਾਂ ਟੰਮਣ ਕਰ ਰਹੇ ਸਨ। ਜਿਹਨਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਗਿਆ। ਜਿਸ ਦੌਰਾਨ ਉਕਤ ਪਰਿਵਾਰ ਵਲੋਂ ਇੱਟਾਂ ਰੋੜੇ ਚਲਾ ਕੇ ਉਸਦੀ ਮਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਰਾਜਵਿੰਦਰ ਕੌਰ ਅਨੁਸਾਰ ਉਸਦੀ ਮਾਤਾ ਦੇ ਸਿਰ ਅਤੇ ਮੂੰਹ ‘ਤੇ ਗੰਭੀਰ ਸੱਟਾਂ ਵੱਜੀਆਂ ਹਨ ਅਤੇ ਕੱਲ ਰਾਤ ਤੋਂ ਹੀ ਉਹ ਬੇਹੋਸ਼ੀ ਦੀ ਹਾਲਤ ਵਿੱਚ ਹੈ। ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਵਿਜਯੰਤ ਬਾਲੀ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਦੋਹਾਂ ਧਿਰਾਂ ਦੇ ਬਿਆਨ ਕਲਮਬੱਧ ਨਹੀਂ ਕੀਤੇ ਜਾ ਸਕੇ।

ਅੱਜ ਦਾ ਯੁੱਗ ਜਿੱਥੇ ਆਧੁਨਿਕ ਤਰੱਕੀ ਵੱਲ ਵੱਧ ਰਿਹਾ ਹੈ ਉੱਥੇ ਹਾਲੇ ਵੀ ਪੇਂਡੂ ਸਮਾਜ ਦੇ ਅੰਦਰ ਵਹਿਮਾ ਭਰਮਾ ਨੂੰ ਅਨਪੜਤਾ ਦੇ ਚੱਲਦਿਆਂ ਅਨਪੜ ਲੋਕਾਂ ਵਲੋਂ ਖੂਬ ਉਛਾਲਿਆ ਜਾ ਰਿਹਾ ਹੈ। ਇਸੇ ਤਰਾਂ ਦਾ ਇੱਕ ਮਾਮਲਾ ਪਿੰਡ ਖ੍ਰੁਸ਼ੀ ਪੱਦੀ ਦੇ ਪਰਿਵਾਰ ਵਲੋਂ ਟੂਣੇ ਟੋਟਕਿਆ ਨੂੰ ਸ਼ਰੇਆਮ ਚਲਾਇਆ ਜਾ ਰਿਹਾ ਸੀ। ਜਿਸਨੂੰ ਪਿੰਡ ਦੀ ਸਾਬਕਾ ਸਰਪੰਚਣੀ ਬਖਸ਼ੀਸ਼ ਕੋਰ ਵਲੋਂ ਆਪਣੇ ਘਰ ਦੇ ਮੁਹਰੇ ਅਜਿਹਾ ਟੂਣਾ ਕੀਤੇ ਜਾਣ ਨੂੰ ਰੋਕਣ ਤੇ ਦੋਵਾਂ ਧਿਰਾ ਚ ਵਿਵਾਦ ਖੜਾ ਹੋ ਗਿਆ, ਤੇ ਦੋਵੇਂ ਧਿਰ ਸਿਵਲ ਹਸਪਤਾਲ ਗੜਸ਼ੰਕਰ ਅਤੇ ਮਾਹਿਲਪੁਰ ਦਾਖਲ ਹਨ।

LEAVE A REPLY

Please enter your comment!
Please enter your name here