ਤਾਜਾ ਰਿਪੋਰਟ ਵਿੱਚ 6 ਪਾਜੀਟਿਵ ਮਰੀਜ, 22 ਹੋਈ ਕੋਰੋਨਾ ਪੀੜਤਾਂ ਦੀ ਸੰਖਿਆ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਸੋਮਵਾਰ ਨੂੰ ਆਈ 21 ਲੋਕਾਂ ਦੀ ਮੈਡੀਕਲ ਰਿਪੋਰਟ ਵਿੱਚੋਂ 6 ਪਾਜੀਟਿਵ ਅਤੇ 15 ਨੈਗਟਿਵ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਲਾ ਪ੍ਰਸਾਸਨ ਵੱਲੋਂ ਵਿਭਾਗੀ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਅਨੰਦਪੁਰ ਰੜ•ਾਂ ਨਿਵਾਸੀ ਰਾਜ ਕੁਮਾਰ ਅਤੇ ਦੁਨੇਰਾ ਨਿਵਾਸੀ ਯਸ ਪਾਲ ਦੇ ਸੰਪਰਕ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ ਅਤੇ ਨਾਲ ਹੀ ਸੈਂਪਲਿੰਗ ਵੀ ਕਰਵਾਈ ਜਾ ਰਹੀ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Advertisements

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸੋਮਵਾਰ ਨੂੰ ਆਈ ਰਿਪੋਰਟ ਅਨੁਸਾਰ ਸੰਤੋਸ ਕੁਮਾਰੀ (67) ਜੋ ਬਗਿਆਲ ਪਿੰਡ ਦੀ ਨਿਵਾਸੀ ਹੈ ਅਤੇ ਰਾਜ ਕੁਮਾਰ ਦੀ ਮਾਤਾ ਦੀ ਮੋਤ ਤੇ ਅਫਸੋਸ ਕਰਨ ਲਈ ਅਨੰਦਪੁਰ ਰੜਾਂ ਆਈ ਹੋਈ ਸੀ ਅਤੇ ਕਰੀਬ ਇੱਕ ਹਫਤਾ ਰਾਜ ਕੁਮਾਰ ਦੇ ਘਰ ਵਿੱਚ ਰਹੀ, ਸੰਤੋਸ ਕੁਮਾਰੀ ਰਿਸਤੇ ਵਿੱਚ ਰਾਜ ਕੁਮਾਰ ਦੀ ਭੈਣ ਲਗਦੀ ਹੈ। ਇਸੇ ਤਰਾ ਅਨੰਦਪੁਰ ਕੂਲੀਆ ਨਿਵਾਸੀ ਨਿਰਮਲਾ (52 ) ਜੋ ਕਿ ਰਾਜ ਕੁਮਾਰ ਦੀ ਭਾਬੀ ਲੱਗਦੀ ਹੈ। ਇਸ ਤੋਂ ਇਲਾਵਾ ਰਾਜ ਕੁਮਾਰ ਦੀ ਬੇਟੀ ਏਕਤਾ (24), ਅਸ਼ੋਕ (59) ਸਪੁੱਤਰ ਲਾਲ ਚੰਦ ਨਿਵਾਸੀ ਅਨੰਦਪੁਰ ਕੂਲੀਆ ਦੀ ਵੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ। ਇਸ ਤੋਂ ਇਲਾਵਾ ਸੁਜਾਨਪੁਰ ਨਿਵਾਸੀ ਰਾਜ ਕੁਮਾਰੀ ਜਿਸ ਦੀ ਇਲਾਜ ਦੋਰਾਨ ਮੋਤ ਹੋ ਗਈ ਸੀ Àਹੁਨਾਂ ਦੇ ਘਰ ਕੰਮ ਕਰਨ ਵਾਲੀ ਕਮਲੇਸ ਕੁਮਾਰੀ ਦੇ ਸੰਪਰਕ ਵਿੱਚੋਂ ਦਵਿੰਦਰ ਸਿੰਘ (78) ਸੁਜਾਨਪੁਰ ਅਤੇ ਕਮਲੇਸ ਰਾਣੀ (45) ਨਿਵਾਸੀ ਮੁਹੱਲਾ ਸੇਖਾਂ ਸੁਜਾਨਪੁਰ ਦੀ ਵੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ। ਇਸ ਤੋਂ ਇਲਾਵਾ ਰਾਜ ਕੁਮਾਰ ਨਾਲ ਸੰਪਰਕ ਰੱਖਣ ਵਾਲੇ 15 ਲੋਕਾਂ ਦੀ ਰਿਪੋਰਟ ਨੈਗਟਿਵ ਆਈ ਹੈ ਇਨ•ਾਂ ਲੋਕਾਂ ਦੇ ਮੈਡੀਕਲ ਟੈਸਟ ਲਈ 11 ਅਪ੍ਰੈਲ ਨੂੰ ਸੈਂਪਲ ਭੇਜੇ ਗਏ ਸਨ।

ਜਿਕਰਯੋਗ ਹੈ ਕਿ ਪਹਿਲਾ ਹੀ ਸੁਜਾਨਪੁਰ ਨਿਵਾਸੀ ਰਾਜ ਰਾਣੀ ਦੀ ਇਲਾਜ ਦੋਰਾਨ ਮੋਤ ਹੋ ਗਈ ਸੀ ਅਤੇ ਇਸ ਤੋਂ ਬਾਅਦ 7 ਅਪ੍ਰੈਲ ਨੂੰ ਰਾਜ ਰਾਣੀ ਦੇ ਪਰਿਵਾਰ ਦੇ ਮੈਂਬਰਾਂ ਦੀ ਕਰੋਨਾ ਰਿਪੋਰਟ ਆਈ ਹੈ ਜਿਸ ਵਿੱਚ ਮਹਿਲਾ ਦਾ ਪਤੀ ਪ੍ਰੇਮ ਪਾਲ ਪੋਜਟਿਵ ਆਇਆ ਸੀ। ਇਸ ਦੇ ਨਾਲ ਹੀ ਰਾਜ ਰਾਣੀ ਦੇ ਪਰਿਵਾਰ ਦੇ 5 ਮੈਂਬਰ ਹੋਰ ਕਰੋਨਾ ਵਾਈਰਸ ਨਾਲ ਪਾਜੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 10 ਅਪ੍ਰੈਲ ਨੂੰ ਜਿਲਾ ਪਠਾਨਕੋਟ ਵਿੱਚ 8 ਲੋਕਾਂ ਦੇ ਹੋਰ ਰਿਪੋਰਟਾਂ ਆਈਆਂ ਹਨ ਅਤੇ ਉਹ ਲੋਕ ਕਰੋਨਾ ਪਾਜੀਟਿਵ ਪਾਏ ਗਏ ਹਨ। ਇਸ ਤੋਂ ਬਾਅਦ ਦੁਨੇਰਾ ਨਿਵਾਸੀ ਇੱਕ ਵਿਅਕਤੀ  ਯਸ ਪਾਲ ਦੀ ਰਿਪੋਰਟ ਕਰੋਨਾ ਪਾਜੀਟਿਵ ਸੀ ਅਤੇ ਹੁਣ ਦੋ ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਉਂਣ ਨਾਲ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 22 ਹੋ ਗਈ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਅਸੀਂ ਕਰੋਨਾ ਵਾਈਰਸ ਦੇ ਵਿਸਥਾਰ ਤੇ ਤਦ ਹੀ ਕੰਟਰੋਲ ਕਰ ਸਕਦੇ ਹਾਂ ਅਗਰ ਅਸੀਂ ਕਰਫਿਓ ਦੋਰਾਨ ਪੂਰੀ ਤਰਾਂ ਨਾਲ ਆਪਣੇ ਘਰਾਂ ਅੰਦਰ ਰਹਾਂਗੇ ਅਤੇ ਬਾਹਰ ਨਹੀਂ ਨਿਕਲਾਗੇ। ਉਹਨਾਂ ਕਿਹਾ ਕਿ ਸੋਸ਼ਲ ਡਿਸਟੈਂਸ ਰੱਖ ਕੇ ਹੀ ਅਸੀਂ ਇਸ ਬੀਮਾਰੀ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।

LEAVE A REPLY

Please enter your comment!
Please enter your name here