ਨਿਸ਼ਚਿਤ ਸਮੇਂ ਤੋਂ ਪਹਿਲਾਂ ਤੇ ਬਾਅਦ ‘ਚ ਹੋਮ ਡਿਲੀਵਰੀ ਕਰਨ ਵਾਲਿਆਂ ਤੇ ਹੋਵੇਗੀ ਕਾਰਵਾਈ: ਜ਼ਿਲਾ ਮੈਜਿਸਟਰੇਟ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਰੈਸਟੋਰੈਂਟ, ਢਾਬਿਆਂ, ਜੰਕ ਫੂਡ ਅਤੇ ਬੇਕਰੀ ਦੀਆਂ ਦੁਕਾਨਾਂ ਆਦਿ ਵਲੋਂ ਹੋਮ ਡਿਲੀਵਰੀ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਕੀਤੀ ਜਾ ਸਕਦੀ ਹੈ।

Advertisements

ਉਹਨਾਂ ਸਖਤ ਹਦਾਇਤ ਕਰਦਿਆਂ ਕਿਹਾ ਕਿ ਨਿਸ਼ਚਿਤ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੋਮ ਡਿਲੀਵਰੀ ਕਰਨ ਵਾਲੇ ਰੈਸਟੋਰੈਂਟ, ਢਾਬਿਆਂ, ਜੰਕ ਫੂਡ, ਹਲਵਾਈ ਅਤੇ ਬੇਕਰੀ ਆਦਿ ਦੀਆਂ ਦੁਕਾਨਾਂ ‘ਤੇ ਨਿਯਮਾਂ ਮੁਤਾਬਕ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅਪਨੀਤ ਰਿਆਤ ਨੇ ਇਹ ਵੀ ਹਦਾਇਤ ਕੀਤੀ ਕਿ ਉਕਤ ਛੋਟ ਦੌਰਾਨ ਸਮਾਜਿਕ ਦੂਰੀ ਬਰਕਰਾਰ ਰੱਖਣ ਤੋਂ ਇਲਾਵਾ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ।

LEAVE A REPLY

Please enter your comment!
Please enter your name here