Sunday, November 1, 2026
Home Punjab 24 ਤੋਂ 30 ਸਤੰਬਰ ਤੱਕ ਜਿਲਾ ਪਠਾਨਕੋਟ ਵਿੱਚ ਲਗਾਏ ਜਾਣਗੇ ਰੋਜ਼ਗਾਰ ਮੇਲੇ:...

24 ਤੋਂ 30 ਸਤੰਬਰ ਤੱਕ ਜਿਲਾ ਪਠਾਨਕੋਟ ਵਿੱਚ ਲਗਾਏ ਜਾਣਗੇ ਰੋਜ਼ਗਾਰ ਮੇਲੇ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਸਕੀਮ ਤਹਿਤ ਰਾਜ ਪੱਧਰੀ ਰੋਜ਼ਗਾਰ ਮੇਲੇ 24 ਸਤੰਬਰ ਤੋਂ 30 ਸਤੰਬਰ ਤੱਕ ਲਗਾਏ ਜਾਣੇ ਹਨ, ਜਿਨਾਂ ਵਿੱਚ ਵੱਖ-ਵੱਖ ਕੰਪਨੀਆਂ ਵਲੋਂ 90000 ਅਸਾਮੀਆਂ ਲਈ ਬੇ-ਰੋਜ਼ਗਾਰਾਂ ਦੀ ਚੋਣ ਕੀਤੀ ਜਾਣੀ ਹੈ, ਬੇਰੋਜ਼ਗਾਰ ਨੋਜਵਾਨਾਂ ਨੂੰ ਅਪੀਲ ਹੈ ਕਿ ਇਨਾਂ ਰੋਜ਼ਗਾਰ ਮੇਲਿਆਂ ਤੋਂ ਲਾਭ ਪ੍ਰਾਪਤ ਕਰੋ। ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Advertisements

ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਵਿੱਚ ਅਨ-ਸਕਿੱਲਡ, ਸੇਮੀ ਸਕਿੱਲਡ, 8ਵੀਂ, 10ਵੀਂ, 12ਵੀਂ, ਗਰੇਜੂਏਟ, ਪੋਸਟ ਗਰੇਜੂਏਟ,  ਆਈ.ਟੀ.ਆਈ/ ਡਿਪਲੋਮਾ ਪਾਸ ਬਿਨੈਕਾਰ ਆਪਣੀ ਯੋਗਤਾ ਅਨੁਸਾਰ ਅਸਾਮੀਆਂ ਲਈ ਇੰਟਰਵਿਊ ਦੇ ਸਕਦੇ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਸਕਮਿ ਤਹਿਤ ਜਿਲਾ ਪਠਾਨਕੋਟ ਵਿੱਚ ਚਾਰ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾਣਗੇ। ਪਹਿਲਾ ਰੋਜ਼ਗਾਰ ਮੇਲਾ ਮਿਤੀ 24 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ ਪਠਾਨਕੋਟ, ਦੂਸਰਾ ਰੋਜ਼ਗਾਰ ਮੇਲਾ ਮਿਤੀ 25 ਸਤੰਬਰ ਨੂੰ ਤਵੀ ਗਰੁੱਪ ਆਫ ਇੰਸਟੀਚਿਊਟ ਸ਼ਾਹਪੁਰ ਕੰਡੀ, ਤੀਸਰਾ ਰੋਜ਼ਗਾਰ ਮੇਲਾ ਮਿਤੀ 28 ਸਤੰਬਰ ਨੂੰ ਅਮਨ ਭੱਲਾ ਗਰੁੱਪ ਆਫ ਇੰਸਟੀਚਿਊਟ ਕੋਟਲੀ ਅਤੇ ਚੌਥਾ ਰੋਜ਼ਗਾਰ ਮੇਲਾ ਮਿਤੀ 29 ਸਤੰਬਰ ਨੂੰ ਸ਼੍ਰੀ ਸਾਂਈ ਗਰੁੱਪ ਆਫ ਇੰਸਟੀਚਿਊਟ ਬਧਾਨੀ ਵਿਖੇ ਲਗਾਇਆ ਜਾਵੇਗਾ।

ਉਨਾਂ ਦੱਸਿਆ ਕਿ ਇਹ ਰੋਜ਼ਗਾਰ ਮੇਲੇ ਕੋਵਿਡ-19 ਮਹਾਂਮਾਰੀ ਸਬੰਧੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲਗਾਏ ਜਾਣਗੇ। ਉਨਾਂ ਕਿਹਾ ਕਿ ਨੌਕਰੀ ਦੇ ਚਾਹਵਾਨ  ਬੇ-ਰੋਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਹੈ ਕਿ  ਉਹ ਇਨਾਂ ਰੋਜ਼ਗਾਰ ਮੇਲਿਆਂ ਵਿੱਚ ਸ਼ਾਮਿਲ ਹੋ ਕੇ ਨੌਕਰੀਆਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦੇ ਹੈਲਪਲਾਈਨ ਨੰਬਰ: 7657825214 ਤੇ ਵੀ ਸਪੰਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here