ਜਿਲੇ ਵਿੱਚ 23 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 4460, 7 ਮੌਤਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  1637 ਨਵੇ ਸੈਪਲ ਲੈਣ  ਨਾਲ ਅਤੇ 1729 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 23 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4460 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 104996 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  99399 ਸੈਪਲ  ਨੈਗਟਿਵ,  ਜਦ ਕਿ 1559 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 157 ਹੈ । ਐਕਟਿਵ ਕੇਸਾ ਦੀ ਗਿਣਤੀ 588  ਹੈ । ਠੀਕ ਹੋ ਕਿ ਘਰ ਗਏ ਮਰੀਜਾੰ ਦੀ ਗਿਣਤੀ 3722 । ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 23 ਪਾਜੇਟਿਵ ਕੇਸ  ਨਵੇ ਹਨ । ਹੁਸ਼ਿਆਰਪੁਰ ਸ਼ਹਿਰ 16ਕੇਸ ਸਬੰਧਿਤ ਹਨ ਜਦ ਕੇ 7 ਕੇਸ ਦੂਜੀਆ ਸਿਹਤ ਸੰਸਥਵਾਂ ਦੇ ਨਾਲ  ਸਬੰਧਿਤ ਹਨ ।

Advertisements

ਜਿਲੇ ਵਿੱਚ ਸੱਤ  ਮੌਤਾਂ (1) 64 ਸਾਲਾ  ਔਰਤ  ਵਾਸੀ ਬੈਸਤਾਨੀ ਚੱਕੋਵਾਲ ਬਲਾਕ ਦੀ  ਮੌਤ ਐਮ ਐਚ ਜਲੰਧਰ (2) 70 ਸਾਲਾ ਵਿਆਕਤੀ  ਵਾਸੀ ਬਸ਼ੰਬਰ ਨਗਰ ਹੁਸ਼ਿਆਰਪੁਰ ਦੀ ਮੌਤ ਡੀ ਐਮ ਸੀ ਲੁਧਿਆਣਾ (3) 37  ਸਾਲਾ ਔਰਤ  ਵਾਸੀ ਮਖਸੂਸ ਪੁਰ ਦੀ ਮੌਤ ਨਿਜੀ ਹਸਪਤਾਲ ਸ਼ਹੀਦ ਭਗਤ ਸਿੰਘ ਨਗਰ (4) 84 ਸਾਲਾ ਔਰਤ  ਵਾਸੀ  ਭੂੰਗਾਂ ਦੀ ਮੌਤ ਹਸਪਤਾਲ ਲੈ ਕੇ ਜਾਦੇ ਸਮੇ ਰਸਤੇ ਵਿੱਚ ਹੋਈ (5) 65 ਸਾਲਾ ਵਿਆਕਤੀ ਵਾਸੀ ਸਿਘੋਵਾਲ ਦੀ ਮੌਤ ਘਰ ਵਿੱਚ ਹੋਈ (6) 71 ਸਾਲਾ ਵਿਆਕਤੀ ਵਾਸੀ ਮਹਿਲਪੁਰ ਦੀ ਮੌਤ ਨਿਜੀ ਹਸਪਤਾਲ ਹੁਸ਼ਿਆਰਪੁਰ ਅਤੇ (7) ਵੀ ਮੌਤ 81 ਸਾਲਾ ਵਿਆਕਤੀ ਰਣਸੋਤਾਂ ਦੀ ਮੌਤ ਦੀ ਘਰ ਵਿੱਚ ਹੋਈ। ਇਹ 7 ਮਰੀਜ ਕੋਰੋਨਾ ਪਾਜੇਟਿਵ ਸਨ ।

ਜਿਲੇ ਸਿਵਲ ਸਰਜਨ  ਲੋਕਾ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

LEAVE A REPLY

Please enter your comment!
Please enter your name here