ਭਾਜਪਾ ਯੁਵਾ ਮੋਰਚਾ ਕੋਟ ਫਤੂਹੀ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਿਲ

ਮਾਹਿਲਪੁਰ (ਦ ਸਟੈਲਰ ਨਿਊਜ਼)। ਭਾਰਤੀ ਜਨਤਾ ਪਾਰਟੀ ਵਲੋਂ ਲਿਆਂਦੇ ਕਿਸਾਨ ਵਿਰੋਧੀ ਕਾਨੂੰਨ ਕਰਕੇ ਭਾਜਪਾ ਵਰਕਰ ਧੜਾ ਧੜ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। ਅੱਜ ਭਾਜਪਾ ਨੂੰ ਮੰਡਲ ਕੋਟਫਤੂਹੀ ਵਿਖੇ ਵੱਡਾ ਖੋਰਾ ਲੱਗਾ ਜਦੋਂ ਭਾਜਪਾ ਦਾ ਯੁਵਾ ਮੋਰਚਾ ਕੋਟਫਤੂਹੀ ਦਾ ਪ੍ਰਧਾਨ ਸਤਵੀਰ ਸਿੰਘ ਸੱਤਾ ਦਾਤਾ ਆਪਣੇ ਸਾਥੀਆਂ ਸਮੇਤ ਭਾਜਪਾ ਨੂੰ ਅਲਵਿਦਾ ਆਖ ਕੇ ਡਾਕਟਰ ਰਾਜ ਕੁਮਾਰ ਵਿਧਾਇਕ ਚੱਬੇਵਾਲ ਦੀ ਹਾਜਰੀ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ।

Advertisements

ਇਸ ਮੌਕੇ ਤੇ ਸਤਵੀਰ ਸਿੰਘ ਸੱਤਾ ਨੇ ਕਿਹਾ ਕਿ ਭਾਜਪਾ ਨੇ ਇਹ ਜੋ ਕਾਨੂੰਨ ਲਿਆਂਦੇ ਹਨ ਇਹ ਕਿਸਾਨ ਮਾਰੂ ਹਨ ਤੇ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਕਿਸਾਨਾਂ ਦੇ ਹੱਕ ਵਿੱਚ ਡਟਣ ਤੇ ਵਿਧਾਨ ਸਭਾ ਵਿਚ ਕਿਸਾਨਾਂ ਦੇ ਹੱਕ ਵਿੱਚ ਮਤਾ ਪਾਉਣ ਤੋਂ ਪ੍ਰਭਾਵਿਤ ਹੋ ਕੇ ਆਪਣੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਡਾਕਟਰ ਰਾਜ ਕੁਮਾਰ ਵਿਧਾਇਕ ਚੱਬੇਵਾਲ ਵਲੋਂ ਸ਼ਾਮਿਲ ਹੋਏ ਨੌਜਵਾਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਡਾਕਟਰ ਰਾਜ ਕੁਮਾਰ ਨੇ ਕਿਹਾ ਕਿ ਸ਼ਾਮਿਲ ਹੋਏ ਨੌਜਵਾਨਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਪਾਣੀਆਂ ਦੇ ਰਾਖੇ ਵਜੋਂ ਜਾਣੇ ਜਾਂਦੇ ਸਨ ਹੁਣ ਕਿਸਾਨੀ ਦੇ ਰਾਖੇ ਵਜੋਂ ਵੀ ਜਾਣੇ ਜਾਣਗੇ।

ਇਸ ਮੌਕੇ ਗੋਪਾਲ ਸਰੂਪ ਸਰਪੰਚ ਦਾਤਾ, ਡਾਕਟਰ ਵਿਪਨ ਪਚਨੰਗਲ ਉਪ ਚੇਅਰਮੈਨ ਮਾਰਕੀਟ ਕਮੇਟੀ ਗੜ•ਸ਼ੰਕਰ, ਦਲਵੀਰ ਲਕਸੀਹਾਂ ਬਲਾਕ ਪ੍ਰਧਾਨ ਕਾਂਗਰਸ, ਪਰਮਿੰਦਰ ਸਿੰਘ ਪੰਚ, ਚਰਨਜੀਤ ਸਿੰਘ ਪੰਚ, ਨਾਜਰ ਸਿੰਘ, ਹਰਦੇਸ਼ ਲਾਲ, ਦੀਪਾ ਭਗਤੂਪੁਰ, ਪਿੰਦੀ ਭਗਤੂਪੁਰ, ਸੋਨੀ, ਜੱਸਾ, ਹਰਜੋਤ, ਚੰਦੂ ਹਕੂਮਤਪੁਰ, ਗੌਰਵ ਸਮੇਤ ਅਨੇਕਾਂ ਨੌਜਵਾਨ ਹਾਜਰ ਸਨ।

LEAVE A REPLY

Please enter your comment!
Please enter your name here