Sunday, November 1, 2026
Home Latest ਐਂਟੀ ਕੋਰੋਨਾ ਟਾਸਕ ਫੋਰਸ ਨੇ ਨਵੇਂ ਸਾਲ ਮੌਕੇ ਗਊਸ਼ਾਲਾ ਨੂੰ ਦਿੱਤੀਆਂ ਦਵਾਈਆਂ

ਐਂਟੀ ਕੋਰੋਨਾ ਟਾਸਕ ਫੋਰਸ ਨੇ ਨਵੇਂ ਸਾਲ ਮੌਕੇ ਗਊਸ਼ਾਲਾ ਨੂੰ ਦਿੱਤੀਆਂ ਦਵਾਈਆਂ

ਫਿਰੋਜ਼ਪੁਰ(ਦ ਸਟੈਲਰ ਨਿਊਜ਼) ।ਐਂਟੀ ਕੋਰੋਨਾ ਟਾਸਕ ਫੋਰਸ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਪ੍ਰਧਾਨ ਅਸ਼ੋਕ ਬਹਿਲ ਦੀ ਅਗਵਾਈ ਵਿੱਚ  ਸਮੂਹ ਮੈਂਬਰਾਂ ਨੇ ਨਵੇਂ ਸਾਲ ਦੇ ਸ਼ੁਭ ਮੌਕੇ ਤੇ ਸਥਾਨਕ ਬਾਲ ਗੋਪਾਲ ਗਊਸ਼ਾਲਾ ਵਿਚ ਗਊਆਂ  ਲਈ ਲੋੜੀਂਦੀਆ 03 ਮਹੀਨਿਆਂ ਦੀਆਂ ਦਵਾਈਆਂ ਅਤੇ ਚਾਰਾ ਦੇ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ । ਟਾਸਕ ਫੋਰਸ ਦੀ ਸਮੁੱਚੀ ਟੀਮ ਨੇ ਗਊਸ਼ਾਲਾ ਵਿੱਚ ਗਊਵੰਸ਼ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕੀਤੀ ਅਤੇ ਭਵਿੱਖ ਵਿੱਚ ਹਰ ਸੰਭਵ ਮੱਦਦ ਦਾ ਵਿਸ਼ਵਾਸ਼ ਪ੍ਰਗਟਾਇਆ ।

Advertisements

ਅਸ਼ੋਕ ਬਹਿਲ ਨੇ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਿਆਂ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਾਲ 2021 ਵਿੱਚ ਵੀ ਸਮਾਜ ਭਲਾਈ ਦੇ ਕੰਮ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਟਾਸਕ ਫੋਰਸ ਵੱਲੋ ਸਮਾਜ ਦੀ ਬੇਹਤਰੀ ਲਈ ਜਾਰੀ ਰੱਖੇ ਜਾਨਗੇ। ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਵਿੱਚ ਮੈਂਬਰ ਵਿਪੁਲ ਨਾਰੰਗ ਨੇ ਅਤੇ ਦਵਾਈਆਂ ਦੀ ਸੇਵਾ ਵਿੱਚ ਮੈਂਬਰ  ਅਭਿਸ਼ੇਕ ਗਰੋਵਰ ਵੱਲੋ ਵਿਸ਼ੇਸ਼ ਯੋਗਦਾਨ ਪਾਇਆ ਗਿਆ । ਇਸ ਮੌਕੇ ਡਾ ਸਤਿੰਦਰ ਸਿੰਘ ਜਨਰਲ ਸਕੱਤਰ , ਵਿਪੁਲ ਨਾਰੰਗ, ਸੋਹਨ ਸਿੰਘ ਸੋਢੀ , ਸੁਨੀਲ ਮੋਗਾ ,ਸੁਰਜ ਮਹਿਤਾ ,ਮੋਹਿਤ ਬਾਂਸਲ,ਅਭਿਸ਼ੇਕ ਗਰੋਵਰ ਅਤੇ ਗਊਸ਼ਾਲਾ ਦੇ ਪ੍ਰਬੰਧਕ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here