ਪਠਾਨਕੋਟ: ਜਿਲੇ ਵਿੱਚ ਬੈਸਟ ਚੋਣ ਅਫਸਰਾਂ ਅਤੇ ਅਧਿਕਾਰਿਆਂ ਨੂੰ ਕੀਤਾ ਗਿਆ ਸਮਨਾਨਿਤ

ਪਠਾਨਕੋਟ (ਦ ਸਟੈਲਰ ਨਿਊਜ਼)। ਜ਼ਿਲ੍ਹੇ ਵਿਚੋਂ ਬੈਸਟ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਬੈਸਟ ਚੋਣ ਤਹਿਸੀਲਦਾਰ, ਵੱਖ–ਵੱਖ ਸਿੱਖਿਆ ਸੰਸਥਾਵਾਂ ਵਿਚੋਂ ਇੱਕ ਬੈਸਟ ਨੋਡਲ ਅਫ਼ਸਰ ਅਤੇ ਜ਼ਿਲ੍ਹੇ ਵਿਚੋਂ ਇੱਕ ਬੈਸਟ ਬੀ.ਐਲ.ਓ. ਨੂੰ ਸਨਮਾਨਿਤ ਕਰਨ ਲਈ ਚੋਣ ਦਫ਼ਤਰ, ਪਠਾਨਕੋਟ ਵੱਲੋਂ ਇੱਕ ਸਨਮਾਣ ਸਮਾਰੋਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਦਫ਼ਤਰ ਡਿਪਟੀ ਕਮਿਸ਼ਨਰ ‘ਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸੰਯਮ ਅਗਰਵਾਲ, ਆਈ.ਏ.ਐਸ. ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਫ਼ਸਰ, ਪਠਾਨਕੋਟ ਨੇ ਜ਼ਿਲ੍ਹੇ ਵਿਚੋਂ ਬੈਸਟ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸੁਰਿੰਦਰ ਸਿੰਘ, ਪੀ.ਸੀ.ਐਸ. ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਆਪਣੇ ਵਿਧਾਨ ਸਭਾ ਚੋਣ ਹਲਕਾ 002–ਭੋਆ ਵਿੱਚ ਸਵੀ ਗਤੀਵਿਧੀਆਂ ਕਰਕੇ 18–19 ਉਮਰ ਗਰੁੱਪ ਦੇ ਸਭ ਤੋਂ ਵੱਧ 2072 ਵੋਟਰਾਂ ਨੂੰ ਵੋਟਰ ਸੂਚੀ ਵਿੱਚ ਦਰਜ ਕਰਨ, ਪ੍ਰਾਪਤ ਹੋਏ ਕੁੱਲ ਆਨਲਾਈਨ ਅਤੇ ਆਫ਼ਲਾਈਨ ਫਾਰਮਾਂ ਦਾ ਨਿਪਟਾਰਾ ਸਮੇਂ ਸਿਰ ਕਰਨ, ਬੀ.ਐਲ.ਓਜ਼ ਨੂੰ ਕੰਮ ਦੀ ਚੰਗੀ ਤਰ੍ਹਾਂ ਟ੍ਰੇਨਿੰਗ ਦੇਣ ‘ਤੇ ਸਨਮਾਨਿਤ ਕੀਤਾ ਗਿਆ।

Advertisements

ਇਸ ਤੋਂ ਇਲਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਨੇ ਸਰਬਜੀਤ ਸਿੰਘ, ਚੋਣ ਤਹਿਸੀਲਦਾਰ ਨੂੰ ਚੋਣਾਂ ਅਤੇ ਸਵੀਪ ਦੇ ਖੇਤਰ ਵਿੱਚ ਵਧੀਆ ਕੰਮ ਕਰਨ ‘ਤੇ ਬੈਸਟ ਚੋਣ ਤਹਿਸੀਲਦਾਰ, ਸ਼੍ਰੀਮਤੀ ਨੀਨੂ ਗੁਪਤਾ, ਲੈਕਚਰਾਰ ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਪਠਾਨਕੋਟ ਨੂੰ ਨੌਜਵਾਨ ਵਿਦਿਆਰਥੀਆਂ ਨੂੰ ਵੋਟ ਬਣਾਉਣ ਲਈ ਉਤਸਾਹਿਤ ਕਰਨ ਲਈ ਬੈਸਟ ਨੋਡਲ ਅਫ਼ਸਰ ਵਜੋਂ ਅਤੇ ਅਸ਼ਵਨੀ ਕੁਮਾਰ ਲੈਬ ਅਟੈਂਡੰਟ ਹਾਈਡ੍ਰੋਲਿਕ ਰਿਸਰਚ ਸੈਂਟਰ, ਸਿੰਚਾਈ ਵਿਭਾਗ, ਮਲਿਕਪੁਰ ਨੂੰ ਬੈਸਟ ਬੀ.ਐਲ.ਓ. ਵਜੋਂ ਸਨਮਾਨਿਤ ਕੀਤਾ ਗਿਆ।  

ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵੱਲੋਂ ਰਾਸ਼ਟਰੀ ਵੋਟਰ ਦਿਵਸ–2021 ਦੇ ਸਬੰਧ ਵਿੱਚ ਜ਼ਿਲ੍ਹੇ ਪੱਧਰ ‘ਤੇ ਚੁਣੇ ਗਏ ਬੈਸਟ ਇਲੈਕਟ੍ਰੋਲ ਰਜਿਸਟ੍ਰੇਸ਼ਨ ਅਫ਼ਸਰ, ਬੈਸਟ ਇਲੈਕਟਰੋਲ ਲਿਟਰੈਸੀ ਕਲੱਬ ਨੋਡਲ ਅਫ਼ਸਰ, ਬੈਸਟ ਬੂਥ ਲੈਵਲ ਅਫ਼ਸਰ ਅਤੇ ਬੈਸਟ ਚੋਣ ਤਹਿਸੀਲਦਾਰ ਪਠਾਨਕੋਟ ਦੀ ਹੋਸਲਾ ਅਫ਼ਜਾਈ ਲਈ ਇਹ ਪ੍ਰਸੰਸਾ ਪੱਤਰ ਤਕਸੀਮ ਕੀਤੇ ਗਏ।

LEAVE A REPLY

Please enter your comment!
Please enter your name here