ਐਮਬੀ ਏਕਤਾ ਮੰਚ ਪੰਜਾਬ ਦੀ ਮੁਕੇਰੀਆਂ ਇਕਾਈ ਵਲੋਂ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਪ੍ਰਕਾਸ਼ ਪੂਰਵ ਮੌਕੇ ਤੇ ਸ਼ੋਭਾ ਯਾਤਰਾ ਕੱਢੀ ਗਈ

ਮੁਕੇਰੀਆਂ/ਹਾਜੀਪੁਰ (ਪ੍ਰਵੀਨ ਸੋਹਲ): ਮਹਾਸ਼ਾ ਬਰਾਦਰੀ ਦੇ ਮਹਾਨ ਸੰਤ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਪ੍ਰਕਾਸ ਪੂਰਵ ਪੂਰੇ ਸੰਸਾਰ ਵਿੱਚ ਪੂਰੀ ਮਹਾਸ਼ਾ ਬਰਾਦਰੀ ਅਤੇ ਹੋਰ ਬਰਾਦਰੀਆਂ ਦੀਆ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਧਾਰਮਿਕ ਭਾਵਨਾ ਨਾਲ ਮਨਾਇਆ ਗਿਆ।ਮੁਕੇਰੀਆਂ ਵਿਖੇ ਸ਼੍ਰੀ ਗੁਰੂ ਨਾਭਾ ਦਾਸ ਜਾ ਦਾ ਪ੍ਰਕਾਸ਼ ਪੂਰਵ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ।

Advertisements

ਮੁਕੇਰੀਆਂ ਦੀ ਐਮ ਬੀ ਏਕਤਾ ਮੰਚ ਪੰਜਾਬ ਦੀ ਮੁਕੇਰੀਆਂ ਇਕਾਈ ਵਲੋਂ ਕਸ਼ਮੀਰ ਸਿੰਘ ਭੋਗਲ ਅਤੇ ਇਕਾਈ ਦੇ ਪ੍ਰਧਾਨ ਸੁਰਜੀਤ ਸਿੰਘ ਦੀ ਅਗਵਾਈ ਹੇਠ ਮੁਕੇਰੀਆਂ ਦੇ ਖਿੱਚੀਆਂ ਦੇ ਸ਼੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਜੀ ਦੇ ਦਰਵਾਰ ਤੋਂ ਇਕ ਵਿਸ਼ੇਸ਼ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਮੁਕੇਰੀਆਂ ਦੀ ਮੌਜੂਦਾ ਐਮ ਐਲ ਏ ਇੰਦੂ ਕੌਂਡਲ ਨੇ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕੀਤੀ ਅਤੇ ਐਮ ਬੀ ਏਕਤਾ ਮੰਚ ਪੰਜਾਬ ਦੀ ਮੁਕੇਰੀਆਂ ਦੀ ਇਕਾਈ ਵਲੋਂ ਉਹਨਾਂ ਦੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਹ ਸ਼ੋਭਾ ਯਾਤਰਾ ਗੁਰੂ ਨਾਭਾ ਦਾਸ ਜੀ ਦੇ ਜੈਕਾਰਿਆ ਨਾਲ ਗੂੰਜਦੀ ਹੋਈ ਢੋਲ ਨਗਾਰਿਆ ਨਾਲ ਬਾਬਾ ਜੀ ਦੀ ਪਾਲਕੀ ਜਿਸ ਵਿੱਚ ਬਾਬਾ ਜੀ ਦਾ ਸਰੂਪ ਵਿਰਾਜਮਾਨ ਸੀ।

ਸਭ ਤੋਂ ਪਹਿਲਾ ਖਿੱਚੀਆਂ ਤੋਂ ਭੱਠਾ ਕਲੌਨੀ,ਮਾਤਾ ਰਾਣੀ ਚੋਂਕ,ਕਿਸ਼ਨ ਪੁਰਾ ਮੁਹਲਾ ਰੇਲਵੇ ਸਟੇਸ਼ਨ ਮੁਕੇਰੀਆਂ ਅਤੇ ਹੋਰ ਵੱਖ ਵੱਖ ਮੁਹੱਲਿਆਂ ਵਿੱਚੋ ਹੁੰਦੀ ਹੋਈ ਮੁੜ ਗੁਰੂ ਨਾਭਾ ਦਾਸ ਜੀ ਦੇ ਦਰਵਾਰ ਪਿੰਡ ਖਿੱਚੀਆਂ ਵਿੱਚ ਸੰਪਨ ਹੋਈ। ਰਾਹ ਵਿੱਚ ਵੱਖ ਵੱਖ ਜਗਾਵਾ ਤੇ ਵੱਖ ਵੱਖ ਬਾਬਾ ਦੇ ਭਗਤਾਂ ਵਲੋਂ ਸ਼ੋਭਾ ਯਾਤਰਾ ਦਾ ਸੁਆਗਤ ਕੀਤਾ ਗਿਆ ਅਤੇ ਚਾਹ ਪਾਣੀ,ਅਤੇ ਪਕੌੜਿਆਂ ਦੇ ਲੰਗਰ ਛਕਾਏ।ਕੁਝ ਭਗਤਾਂ ਵਲੋਂ ਫਲਾ ਢੇ ਲੰਗਰ ਵੀ ਲਾਏ ਗਏ ਸਨ।ਇਸ ਮੌਕੇ ਵਿਜੈ ਕੁਮਾਰ ਨਰਹੰਚ,ਮੰਗਲ ਕਲੋਤਰਾ, ਹਰਦੇਵ ਪਾਲ, ਜੀਵਨ ਕੁਮਾਰ, ਪਾਂਡੇ, ਨਵੀਨ ਕੁਮਾਰ,ਡਾ ਵਿਨੋਦ,ਵਿਜੈ ਕੁਮਾਰ ਕਲੋਤਰਾ, ਆਦਿ ਤੋਂ ਇਲਾਵਾ ਬਾਬਾ ਜੀ ਦੀ ਅਣਗਿਣਤ ਸੰਗਤ ਹਾਜਿਰ ਸੀ।

LEAVE A REPLY

Please enter your comment!
Please enter your name here