
ਮਾਹਿਲਪੁਰ(ਦ ਸਟੈਲਰ ਨਿਊਜ਼)।ਪਿੰਡ ਖੈਰੜ ਅੱਛਰਵਾਲ ਦੇ ਉੱਘੇ ਫੁੱਟਬਾਲਰ ਹਰਭਜਨ ਸਿੰਘ ਗਿੱਲ ਹਮੇਸ਼ਾ ਹੀ ਸਮਾਜ ਭਲਾਈ ਦੇ ਕਾਰਜ ਕਰਦੇ ਰਹਿੰਦੇ ਹਨ। ਇਸ ਬਾਰ ਸਿਵਲ ਹਸਪਤਾਲ ਮਾਹਿਲਪੁਰ ਦੇ ਜੱਚਾ ਬੱਚਾ ਵਿਭਾਗ ਵਿਖੇ ਐਨ.ਆਰ.ਆਈ. ਫੁੱਟਬਾਲਰ ਸ. ਹਰਭਜਨ ਸਿੰਘ ਗਿੱਲ ਅਤੇ ਉਨਾ ਦੇ ਪਰਿਵਾਰ ਵਲੋਂ ਅਤੇ ਸਰਪੰਚ ਹਰਜਿੰਦਰ ਕੌਰ,ਵਾ. ਚੇਅਰਮੈਨ ਪਵਨ ਕੁਮਾਰ ਅਤੇ ਗਾ੍ਮ ਪੰਚਾਇਤ ਖੈਰੜ ਰਾਵਲ ਬਸੀ ਦੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਵਿਜੀਟਰ ਬੈਂਚ ਰਖਵਾਏ ਗਏ। ਇਸ ਮੌਕੇ ਡਾ ਮਨਪ੍ਰੀਤ ਸਿੰਘ ਬੈਂਸ ,ਡਾ. ਰਾਜ ਕੁਮਾਰੀ ਅਤੇ ਸਟਾਫ ਦੇ ਹੋਰ ਮੈਂਬਰ ਵੀ ਹਾਜਰ ਸਨ।

ਇਸ ਮੌਕੇ ਸਰਪੰਚ ਹਰਜਿੰਦਰ ਕੌਰ ਖੈਰੜ ਰਾਵਲ ਬਸੀ ਨੇ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਹਰਭਜਨ ਸਿੰਘ ਗਿੱਲ ਹਮੇਸ਼ਾ ਹੀ ਨੇਕ ਕਾਰਜ ਕਰਦੇ ਰਹਿੰਦੇ ਹਨ। ਅਸੀਂ ਸਾਰੇ ਇਨ੍ਹਾਂ ਦੇ ਬਹੁਤ ਰਿਣੀ ਹਾਂ। ਇਸ ਮੌਕੇ ਹਰਮੇਸ਼ ਚੰਦਰ ਪੰਚ, ਸੰਦੀਪ ਸਹੋਤਾ ਪੰਚ, ਵਰਿੰਦਰ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਸਿਮਰਨਜੀਤ ਸਿੰਘ ਗਿੱਲ, ਰਣਜੀਤ ਸਿੰਘ ਗਿੱਲ ਹਾਜਰ ਸਨ












