Monday, November 2, 2026
Home Hoshiarpur ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਨੇ ਛੇਵੇ ਪੇ-ਕਮਿਸ਼ਨ ਦੇ ਰੋਸ਼ ਵਜੋਂ ਡਿਪਟੀ ਕਮਿਸ਼ਨਰ...

ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਨੇ ਛੇਵੇ ਪੇ-ਕਮਿਸ਼ਨ ਦੇ ਰੋਸ਼ ਵਜੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਹਸ਼ਿਆਰਪੁਰ (ਦ ਸਟੈਲਰ ਨਿਊਜ਼)। ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਪੰਜਾਬ ਦੀ ਇਕਾਈ ਹੁਸ਼ਿਆਰਪੁਰ ਵੱਲੋ ਅੱਜ ਦਿਲਾਵਰ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਨੂੰ ਇਕ ਛੇਵੇ ਪੈ-ਕਮਿਸ਼ਨ ਦੇ ਰੋਸ ਵੱਜੋ ਪੱਤਰ ਰਾਹੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੋਕੇ ਯੂਨੀਅਨ ਦੇ ਜਨਰਲ ਸਕੱਤਰ ਹਰਦਿਆਲ , ਕੈਸੀਅਰ ਸੁਖਵਿੰਦਰ ਸਿੰਘ, ਪਰਮਿੰਦਰ ਕੁਮਾਰ, ਵਾਈਸ ਪ੍ਰਧਾਨ ਹਰਜੀਤ ਸਿੰਘ, ਜੁਆਇੰਟ ਸਕੱਤਰ ਉਪਿੰਦਰ ਸਿੰਘ, ਸੁਖਦੇਵ ਲਾਲ, ਸਨਦੀਪ ਕੋਰ, ਬਲਜਿੰਦਰ ਕੋਰ ਹਾਜਰ ਸਨ ।

Advertisements

ਇਸ ਮੋਕੇ ਉਪਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਕਮੇਟੀ ਦੀ ਕਾਲ ਤੇ ਪੂਰੇ ਪੰਜਾਬ ਵਿੱਚ ਛੇਵੇ ਪੇ ਕਮਿਸ਼ਨ ਦੀ ਰਿਪੋਟ, ਡੀ ਏ ਦੀਆਂ ਕਿਸ਼ਤਾਂ, ਨਾ ਦੇਣ ਦੇ ਵਿਰੋਧ ਵਿੱਚ ਆਪਣੀਆਂ ਹੱਕੀ ਮੰਗਾਂ ਪੂਰੀਆ ਨਾ ਹੋਣ ਤੇ ਰੋਸ ਵੱਜੋ 28 , 29 ਅਤੇ 30 ਜੂਨ ਨੂੰ ਲਗਤਾਰ ਸਕੇਤਿਕ ਹੜਤਲ ਸਵੇਰੇ 9 ਵਜੇ ਤੋ ਲੈ ਕੇ 11 ਵਜੇ ਤੱਕ ਹੜਤਾਲ ਕੀਤੀ ਜਾਵੇਗੀ। ਇਸ ਮੋਕੇ ਉਹਨਾਂ ਪੰਜਾਬ ਸਰਕਾਰ ਦੇ ਖਿਲਾਫ ਨਾਰੇ ਬਾਜੀ ਕੀਤੀ ਗਈ ਤੇ ਚੇਤਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਵੱਲੋ ਮੰਗਾਂ ਨਾ ਮੰਨੀਆ ਗਈਆ ਤਾ ਸੂਬਾ ਕਮੇਟੀ ਵੱਲੋ ਹੋਰ ਸਘੰਰਸ਼ ਕੀਤਾ ਜਾਵੇਗਾ ਤੇ ਸਾਰੇ ਐਕਸ਼ਨ ਇਨ ਬਿੰਨ ਲਾਗੂ ਕੀਤੇ ਜਾਣਗੇ ।

LEAVE A REPLY

Please enter your comment!
Please enter your name here