ਰੇਲਵੇ ਮੰਡੀ ਸਕੂਲ ਨੇ ਗੀਤਾ ਮੰਦਿਰ ਹਾਲ ਵਿੱਚ ਲਗਾਇਆ ਵਿਦਿਆਰਥੀਆਂ ਲਈ ਪੁਸਤਕ ਮੇਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਅੱਜ ਗੀਤਾ ਮੰਦਿਰ ਹਾਲ ਵਿੱਚ ਪੁਸਤਕ ਲੰਗਰ ਲਗਾਇਆ ਗਿਆ, ਜਿਸ ਦਾ ਉਦਘਾਟਨ ਪ੍ਰਿੰਸੀਪਲ ਲਲਿਤਾ ਅਰੋੜਾ ਅਤੇ ਐਸ.ਐਮ.ਸੀ ਦੇ ਪ੍ਰਧਾਨ ਇੰਦੂ ਜੀ ਨੇ ਸਮੂਹਿਕ ਰੂਪ ਵਿੱਚ ਕੀਤਾ।ਇਸ ਪੁਸਤਕ ਲੰਗਰ ਵਿਚ ਲਗਭਗ 1750 ਵਿਦਿਆਰਥੀਆਂ ਨੇ ਪੁਸਤਕਾਂ ਇਸ਼ੂ ਕਾਰਵਾਈਆਂ ਅਤੇ ਤਕਰੀਬਨ 2500 ਕਿਤਾਬਾਂ ਇਸ਼ੂ ਕੀਤੀਆਂ ਗਈਆ। ਪ੍ਰਿ. ਲਲਿਤਾ ਅਰੋੜਾ ਨੇ ਕਿਹਾ ਕਿ ਮਹਾਂਮਾਰੀ ਦਾ ਦੌਰ ਚੱਲ ਰਿਹਾ ਹੈ ਅਤੇ ਬੱਚੇ ਘਰ ਵਿਚ ਹਨ ਅਤੇ ਆਨਲਾਈਨ ਸਟੱਡੀ ਚੱਲ ਰਹੀ ਹੈ। ਇਸ ਸਮੇਂ ਵਿੱਚ ਬੱਚਿਆਂ ਨੂੰ ਵਿਅਸਥ ਰੱਖਣਾ ਬਹੁਤ ਜਰੂਰੀ ਹੈ। ਇਸ ਨਾਲ ਬੱਚੇ ਵਿਅਸਥ ਰਹਿਣਗੇ ਅਤੇ ਉਹਨਾਂ ਦਾ ਮਾਨਸਿਕ ਅਤੇ ਬੌਧਿਕ ਵਿਕਾਸ ਵੀ ਹੋਵੇਗਾ।

Advertisements

ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਇਸ ਪੁਸਤਕ ਲੰਗਰ ਵਿੱਚ ਸਕੂਲ ਵਿੱਚ ਪੜ੍ਹਦੇ ਪਿੰਡਾ ਵਿੱਚ ਰਹਿੰਦੇ ਬੱਚਿਆਂ ਦਾ ਵੀ ਖ਼ਾਸ ਖਿਆਲ ਰੱਖਿਆ ਗਿਆ। ਸਕੂਲ ਤੋ ਸਵੇਰੇ ਦੋ ਮੋਬਾਇਲ ਵੈਨਾ ਅਲੱਗ ਅਲੱਗ ਪਿੰਡਾ ਨੂੰ ਪ੍ਰਿੰਸੀਪਲ ਮੈਡਮ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤੀਆ ਅਤੇ ਬਚਿਆ ਨੂੰ ਘਰ ਬੈਠੇ ਬੈਠੇ ਪੁਸਤਕਾਂ ਮੁਹੱਈਆ ਕਾਰਵਾਈਆਂ।ਜਿਲਾਂ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਨੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੂੰ ਇਸ ਪੁਸਤਕ ਲੰਗਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੱਚੇ ਆਪਣੀ ਮਨਪਸੰਦ ਦੀਆ ਕਹਾਣੀ ਵਾਲੀਆ, ਕਵਿਤਾਵਾਂ ਵਾਲੀਆ, ਮਹਾਪੁਰਸ਼ਾ ਦੀਆ ਜੀਵਨੀਆਂ, ਵਿਗਿਆਨ, ਵਾਤਾਵਰਨ ਤੇ ਸਾਹਿਤ ਨਾਲ ਸੰਬੰਧਿਤ ਕਿਤਾਬਾਂ ਪਾ ਕੇ ਬੜੇ ਖੁਸ਼ ਨਜ਼ਰ ਆ ਰਹੇ ਸੀ। ਇਸ ਮੌਕੇ ਤੇ ਚੰਦਰ ਪ੍ਰਭਾ, ਸਰੋਜ ਕੁਮਾਰੀ,ਰੋਮਾ,ਦਲਜੀਤ ਕੌਰ, ਸੁਮਨ ਲਤਾ,ਇਕਬਾਲ ਕੌਰ,ਮਨਜੀਤ ਕੌਰ, ਅਭਾ ਰੋਹੇਲਾ, ਕੁਸਮ ਲਤਾ, ਰਜਨੀ ਨਾਹਰ, ਸ਼ਾਲੂ ਦੇਵੀ, ਅਨੀਤਾ ਚਾਵਲਾ, ਅਨੂੰ ਨੰਦਾ, ਬਲਦੇਵ ਸਿੰਘ, ਸੰਜੀਵ ਅਰੋੜਾ, ਗੁਰਨਾਮ ਸਿੰਘ, ਯਸ਼ਪਾਲ ਸਿੰਘ , ਪਵਨ ਕੁਮਾਰ ਤੇ ਨਰਿੰਦਰ ਕਪੂਰ ਸ਼ਾਮਲ ਸਨ।

LEAVE A REPLY

Please enter your comment!
Please enter your name here