ਬਾਬਾ ਸਾਹਿਬ ਦੇ ਲਿਖੇ ਹੋਏ ਸਵਿਧਾਨ ਤੇ ਉਂਗਲੀ ਚੱਕਣ ਵਾਲਿਆਂ ਨੂੰ ਕਦੇ ਵਰਦਾਸਤ ਨਹੀ ਕਰਾਂਗੇ: ਕਿਸ਼ੋਰ/ਸੁਰਿੰਦਰ

ਮੁਕੇਰੀਆਂ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਆਮ ਆਦਮੀ ਪਾਰਟੀ ਹਮੇਸ਼ਾ ਦਲਿਤਾਂ ਦੇ ਵਿਰੋਧ ਵਿੱਚ ਹੀ ਰਹੀ ਹੈ ਹੁਣ ਇਸ ਪਾਰਟੀ ਨੇ ਸਾਬਿਤ ਕਰ ਦਿੱਤਾ ਇੱਕ ਪੰਜਾਬੀ ਕਲਾਕਾਰ ਅਨਮੋਲ ਵਿਰਕ ਮਾਣ ਜੋ ਕੁਝ ਟਾਈਮ ਪਹਿਲਾਂ ਆਮ ਆਦਮੀ ਪਾਰਟੀ ਦੀ ਆਗੂ ਬਣੀ ਹੈ ਉਸ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਲਿਖੇ ਹੋਏ ਭਾਰਤੀਏ ਸੰਵਿਧਾਨ ਬਾਰੇ ਗਲਤ ਸ਼ਬਦਾਵਲੀ ਬੋਲ ਕੇ ਸਾਬਿਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਆਰ ਐਸ ਐਸ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ ਦਲਿਤ ਸਮਾਜ ਨੂੰ ਜੋ ਮਿਲਿਆ ਹੋਇਆ ਹੱਕ ਨੂੰ ਖ਼ਤਮ ਕਰਨ ਦੇ ਲਈ ਕਈ ਵਾਰੀ ਕੇਜਰੀਵਾਲ ਨੇ ਜ਼ੋਰ ਲਗਵਾਇਆ।

Advertisements

ਆਮ ਆਦਮੀ ਪਾਰਟੀ ਨੇ ਹੁਣ ਸਾਬਿਤ ਕਰ ਦਿੱਤਾ ਕਿ ਗ਼ਰੀਬ ਵਰਗ ਦੇ ਲੋਕਾਂ ਦੇ ਹੱਕ ਵਿੱਚ ਨਹੀਂ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਹਾਜੀਪੁਰ ਤੋਂ ਕਾਂਗਰਸ ਪਾਰਟੀ ਦੇ ਹਲਕਾ ਪ੍ਰਧਾਨ ਕਿਸ਼ੋਰ ਕੁਮਾਰ ਅਤੇ ਸੰਮਤੀ ਮੈਂਬਰ ਸੁਰਿੰਦਰ ਕੁਮਾਰ ਆਖਿਆ ਕਿ ਕੁਝ ਦਿਨ ਪਹਿਲਾਂ ਜੋ ਅਨਮੋਲ ਵਿਰਕ ਮਾਣ ਨੇ ਭਾਰਤੀ ਸੰਵਿਧਾਨ ਤੇ ਉਂਗਲੀ ਚੁੱਕੀ ਹੈ ਉਸ ਨੂੰ ਇਹ ਨਹੀਂ ਪਤਾ ਕਿ ਉਹ ਇਸ ਸੰਵਿਧਾਨ ਦੇ ਬਦੌਲਤ ਹੀ ਇੱਥੋਂ ਤਕ ਪਹੁੰਚੀ ਹੈ ਪਹਿਲੇ ਸਮਿਆਂ ਵਿੱਚ ਨਾਰੀ ਜੀਵਨ ਤੇ ਬਹੁਤ ਪਾਬੰਦੀਆਂ ਅਤੇ ਬਹੁਤ ਅਤਿਆਚਾਰ ਹੁੰਦਾ ਸੀ ਇਸ ਸਵਿਧਾਨ ਨੇ ਹੀ ਨਾਰੀ ਨੁੰ ਬਰਾਬਰ ਦੇ ਹੱਕ ਦਿਤੇ ਜੇ ਫਿਰ ਵੀ ਅਗਰ ਕੋਈ ਵੀ ਇਸ ਤੇ ਗਲਤ ਉੰਗਲੀ ਚੁੱਕੇ ਅਸੀਂ ਵਰਦਾਸਤ ਨਹੀ ਕਰਾਂਗੇ।

LEAVE A REPLY

Please enter your comment!
Please enter your name here