Friday, October 30, 2026
Home Punjab ਡਿਜਿਟਲ ਪ੍ਰੇਰੰਟਸ ਮਾਰਗਦਰਸਕ ਪ੍ਰੋਗਰਾਮ ਵਿੱਚ ਵਧੀਆ ਕਾਰਗੁਜਾਰੀ ਲਈ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ...

ਡਿਜਿਟਲ ਪ੍ਰੇਰੰਟਸ ਮਾਰਗਦਰਸਕ ਪ੍ਰੋਗਰਾਮ ਵਿੱਚ ਵਧੀਆ ਕਾਰਗੁਜਾਰੀ ਲਈ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਕੀਤਾ ਸਨਮਾਨਤ

ਪਠਾਨਕੋਟ( ਦ ਸਟੈਲਰ ਨਿਊਜ਼): ਜਿਲ੍ਹੇ ਵਿੱਚ ਡਿਜਿਟਲ ਪ੍ਰੇਰੰਟਸ ਮਾਰਗਦਰਸਕ ਪ੍ਰੋਗਰਾਮ ਜੋ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਦੀ ਸਰਪਰਸਤੀ ਹੇਠ ਚਲਾਇਆ ਜਾ ਰਿਹਾ ਹੈ, ਵਿੱਚ ਵਧੀਆਂ ਕਾਰਗੁਜਾਰੀ ਕਰਨ ਵਾਲੇ ਬਾਲ ਵਿਕਾਸ ਪ੍ਰੋਜੈਕਟ ਅਫਸਰ/ਸੁਪਰਵਾਈਜਰ/ਵਰਕਰ/ਹੈਲਪਰਾਂ ਨੂੰ ਮਾਨਯੋਗ ਡਿਪਟੀ ਕਮਿਸਨਰ,ਪਠਾਨਕੋਟ ਜੀ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

Advertisements

ਇਸ ਮੌਕੇ ਡਿਪਟੀ ਕਮਿਸਨਰ ਪਠਾਨਕੋਟ ਸੰਯਮ ਅਗਰਵਾਲ ਨੇ ਕਿਹਾ ਕਿ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ/ਸੁਪਰਵਾਈਜਰ/ਵਰਕਰ/ਹੈਲਪਰਾਂ ਨੂੰ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਭਾਗੀਦਾਰੀ ਕਰਦੇ ਹੋਏ ਲੋਕਾਂ ਤੱਕ ਪਹੁੰਚ ਕਰਨ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਜਗਨੂਰ ਸਿੰਘ ਸਹਾਇਕ ਕਮਿਸਨਰ ਸਿਕਾਇਤਾਂ, ਮਨਜਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ ਪਠਾਨਕੋਟ, ਸਮੰਤ ਡਡਵਾਲ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ, ਪ੍ਰਵੀਨ ਕੁਮਾਰੀ, ਸੰਜੀਵ ਸਰਮਾਂ ਬਾਲ ਵਿਕਾਸ ਪ੍ਰੋਜੈਕਟ ਅਸਫਰ  ਧਾਰਕਲਾਂ ਆਦਿ ਹਾਜਰ ਸਨ।    

LEAVE A REPLY

Please enter your comment!
Please enter your name here