Sunday, November 1, 2026
Home Hoshiarpur ਕੋਂਸਲ ਆਫ ਜੂਨੀਅਰ ਇੰਜੀਨੀਅਰਜ਼ ਸਟੇਟ ਕਮੇਟੀ ਨੇ ਵਿਧਾਇਕ ਸੁੰਦਰ ਸ਼ਾਮ ਅਰੋੜਾ, ਡਾ....

ਕੋਂਸਲ ਆਫ ਜੂਨੀਅਰ ਇੰਜੀਨੀਅਰਜ਼ ਸਟੇਟ ਕਮੇਟੀ ਨੇ ਵਿਧਾਇਕ ਸੁੰਦਰ ਸ਼ਾਮ ਅਰੋੜਾ, ਡਾ. ਰਾਜ ਕੁਮਾਰ ਚੱਬੇਵਾਲ, ਪਵਨ ਕੁਮਾਰ ਆਦਿਆ ਨੂੰ ਸੌਂਪਿਆ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਂਸਲ ਆਫ ਜੁੂਨੀਅਰ ਇੰਜੀਨੀਅਰਜ਼ ਸਟੇਟ ਕਮੇਟੀ ਦੇ ਦਿਸ਼ਾ-ਨਿਰਦੇਸ਼ਾ ਮੁਤਾਬਿਕ ਜੇਈਜ਼ ਦੀਆਂ ਜਾਇਜ਼ ਮੰਗਾਂ ਦਾ ਜਲਦ ਹੱਲ ਲਈ ਵਿਧਾਇਕ ਸੁੰਦਰ ਸ਼ਾਮ ਅਰੋੜਾ, ਵਿਧਾਇਕ ਚੱਬੇਵਾਲ ਡਾ. ਰਾਜ ਕਮਾਰ ਅਤੇ ਵਿਧਾਇਕ ਸ਼ਾਮ ਚੌਰਾਸੀ ਪਵਨ ਕਮਾਰ ਆਦੀਆ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਆਪਣੀਆਂ ਮੰਗਾ ਪ੍ਰਤੀ ਜਿਸ ਵਿੱਚ ਪਾਵਰ ਜੇਈਜ਼ ਨੂੰ ਪੰਜਾਬ ਸਰਕਾਰ ਦੇ ਜੇਈਜ਼ ਨਾਲੋ ਘੱਟ ਅਤੇ ਮੁਢਲੀ ਤਨਖਾਹ ਮਿਲਣ ਤੇ ਅਪਣਾ ਰੋਸ਼ ਜਾਹਿਰ ਕੀਤਾ ਅਤੇ ਮੰਗ ਕੀਤੀ ਕਿ ਮੈਨੇਜਮੈਂਟ ਵੱਲੋਂ ਪਾਵਰ ਜੇਈਜ਼ ਨੂੰ ਪੰਜਾਬ ਸਰਕਾਰ ਦੇ ਜੇਈਜ਼ ਨਾਲੋਂ ਵਾਧੂ ਤਨਖਾਹ ਸਕੇਲ ਦੇਣ ਦੀ ਮੰਗ ਸਿਧਾਂਤਕ ਤੌਰ ਤੇ ਮੰਨੀ ਗਈ ਪਰ ਉਸਦਾ ਨੋਟੀਫਿਕੇਸ਼ਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਆਪਣੀਆਂ ਮੰਗਾਂ ਮਨਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਥੇ ਇਹ ਦੱਸਣਯੋਗ ਹੈ ਕਿ ਪਾਵਰ ਜੇਈਜ਼ ਪਹਿਲਾਂ ਹੀ 10 ਦਿਸਬੰਰ ਤੋ 21 ਦਿਸੰਬਰ ਤੱਕ ਮਾਸ ਕੈਜੂਅਲ ਲੀਵ ਤੇ ਚੱਲ ਰਹੇ ਹਨ। ਇਸਦੇ ਨਾਲ-ਨਾਲ ਸਾਰੇ ਪੰਜਾਬ ਵਿੱਚ ਸਟੋਰਾਂ, ਐਮਈ ਲੈਬਜ਼, ਕੁਤਾਹੀ ਰਕਮ ਦੀ ਉਗਰਾਹੀ ਆਦਿ ਦੇ ਕੰਮ ਦਾ ਬਾਇਕਾਟ 6 ਦਿਸੰਬਰ ਤੋ 21 ਦਿਸੰਬਰ ਤੱਕ ਚੱਲ ਰਿਹਾ ਹੈ ਅਤੇ ਸਾਰੇ ਪਾਵਰ ਜੇਈਜ਼ ਵਲੋਂ ਆਪਣੇ ਦਫਤਰੀ ਮੋਬਾਇਲ ਫੋਨ ਬੰਦ ਰੱਖੇ ਗਏ ਹਨ। ਪੂਰੇ ਪੰਜਾਬ ਵਿੱਚ ਜੇਈਜ਼ ਕੋਂਸਲ ਮੈਬਰਜ਼ ਵੱਲੋਂ ਅਪਣੇ ਸੰਬੰਧਿਤ ਸਟੋਰਾਂ/ ਐਮਈ ਲੈਬਸ ਦੇ ਸਾਹਮਣੇ ਰੋਜਾਨਾ ਰੋਸ਼ ਧਰਨੇ ਵੀ ਦੱਸੇ ਜਾ ਰਹੇ ਹਨ।

Advertisements

ਕੋਂਸਲ ਵੱਲੋਂ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਰੰਤ ਜੇਈਜ਼ ਦੀਆਂ ਮੰਗਾ ਦਾ ਨਿਪਟਾਰਾ ਕੀਤਾ। ਜਾਣਕਾਰੀ ਇੱਕ ਸਾਂਝੇ ਧਿਆਨ ਰਾਹੀਂ ਇੰਜ. ਸ਼ਾਮ ਸੁੰਦਰ (ਪ੍ਰਧਾਨ) ਅਤੇ ਰੋਸ਼ ਧਰਨੇ ਵਿੱਚ ਹੇਠ ਅਨੁਸਾਰ ਬੁਲਾਰਿਆ ਨੂੰ ਆਪਣੇ ਵਿਚਾਰ ਰੱਖੇ। ਇੰਜ. ਓਮਨੀਂਦਰ ਸਿੰਘ, ਇੰਜ. ਵਿਪਨ ਕੁਮਾਰ, ਇੰਜ. ਜਸਵੰਤ ਸਿੰਘ, ਇੰਜ.ਅਜੈ ਕੁਮਾਰ ਸ਼ਰਮਾ, ਇੰਜ. ਸੁਖਵਿੰਦਰ ਕੁਮਾਰ, ਇੰਜ.ਵਰਿੰਦਰ ਸਿੰਘ, ਇੰਜ.ਪਰਮਿੰਦਰ ਸਿੰਘ, ਇੰਜ. ਰਾਕੇਸ਼ ਕੁਮਾਰ, ਇੰਜ. ਮਨਜਿੰਦਰ ਸਿੰਘ, ਇੰਜ.ਦਿਨੇਸ਼ ਕੁਮਾਰ ਅਤੇ ਇੰਜ. ਸਤਨਾਮ ਸਿੰਘ, ਵਿਜੈ ਕੁਮਾਰ, ਗੁਰਪ੍ਰੀਤ ਸਿੰਘ ਵੱਲੋਂ ਸ਼ਮੂਲੀਅਤ ਕੀਤੀ ਗਈ।

LEAVE A REPLY

Please enter your comment!
Please enter your name here