Sunday, November 8, 2026
Home Punjab ਦੇਸਰਾਜ ਸਿੰਘ ਧੁੱਗਾ ਦੀ ਅਗਵਾਈ ਵਿੱਚ ਹੋਈ ਗਠਜੋੜ ਦੇ ਨੇਤਾਵਾਂ ਦੀ ਮੀਟਿੰਗ

ਦੇਸਰਾਜ ਸਿੰਘ ਧੁੱਗਾ ਦੀ ਅਗਵਾਈ ਵਿੱਚ ਹੋਈ ਗਠਜੋੜ ਦੇ ਨੇਤਾਵਾਂ ਦੀ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਦੇ ਰਲੇਵੇਂ ਤੋਂ ਬਾਅਦ ਹਲਕਾ ਸ਼ਾਮ ਚੋਰਾਸੀ ਨਾਲ ਸਬੰਧਤ ਨੇਤਾਵਾਂ ਦੀ ਮੀਟਿੰਗ ਹਲਕਾ ਇੰਚਾਰਜ ਅਤੇ ਐਸ.ਸੀ. ਵਿੰਗ ਪੰਜਾਬ ਪ੍ਰਧਾਨ ਦੇਸਰਾਜ ਸਿੰਘ ਧੁੱਗਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਪੰਜਾਬ ਲੋਕ ਕਾਂਗਰਸ ਸ਼੍ਰੋਮਣੀ ਮੋਂਟੀ ਪਾਸੀ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਤਵਿੰਦਰ ਪਾਲ ਸਿੰਘ ਰਾਮਦਾਸਪੁਰ ਅਤੇ ਯੂਥ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸੈਣੀ ਹਾਜ਼ਰ ਸਨ। ਇਸ ਮੌਕੇ ਤੇ ਦੇਸਰਾਜ ਧੁੱਗਾ ਨੇ ਇਸ ਗਠਜੋੜ ਨੂੰ ਹਿੰਦੂ-ਸਿੱਖ ਏਕਤਾ ਭਾਈਚਾਰਕ ਸਾਂਝ ਦਾ ਪ੍ਰਤੀਕ ਦੱਸਿਆ ਅਤੇ ਪੰਜਾਬ ਦੀ ਖੁਸ਼ਹਾਲੀ ਲਈ, ਕੇਂਦਰ ਸਰਕਾਰ ਦਾ ਨਾਲ ਹੋਣਾ ਬਹੁਤ ਹੀ ਮਹੱਤਵਪੂਰਨ ਦੱਸਿਆ।

Advertisements

ਰਾਮਦਾਸਪੁਰ ਅਤੇ ਸੈਣੀ ਨੇ ਕਿਹਾ ਕਿ ਇਸ ਗਠਜੋੜ ਦੇ ਬਣਨ ਨਾਲ ਪੰਥ ਅਤੇ ਪੰਜਾਬ ਨਾਲ ਸਬੰਧਤ ਚਿਰ ਤੋਂ ਰੁਕੀਆਂ ਪਈਆਂ ਹੱਕੀ ਮੰਗਾਂ ਦਾ ਹੱਲ ਹੋਵੇਗਾ। ਸਾਨੂੰ ਉਮੀਦ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਡੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵਲੋਂ ਉਠਾਏ ਪੰਥ ਅਤੇ ਪੰਜਾਬ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ। ਇਸ ਮੌਕੇ ਬੀ.ਜੇ.ਪੀ. ਦੇ ਜ਼ਿਲ੍ਹਾ ਯੂਥ ਜਨਰਲ ਸਕੱਤਰ ਬਲਵੀਰ ਬਿਰਦੀ, ਲੋਕ ਪੰਜਾਬ ਕਾਂਗਰਸ ਦੇ ਯੂਥ ਆਗੂ ਖਾਸ ਤੌਰ ਤੇ ਹਾਜ਼ਰ ਹੋਏੇ ਤੇ ਕਿਹਾ ਕਿ ਸ਼ਾਮ ਚੋਰਾਸੀ ਹਲਕੇ ਲਈ ਦਿਨ-ਰਾਤ ਇਕ ਕਰਕੇ ਧੁੱਗਾ ਨੂੰ ਜਿੱਤ ਦਿਵਾਂਵਾਗੇ। ਇਸ ਮੌਕੇ ਸ਼ਿਵ ਕੁਮਾਰ, ਸਰਬਜੀਤ ਸਿੰਘ, ਪੁਨੀਤ ਅਰੋੜਾ, ਜਤਿੰਦਰ ਸਿੰਘ, ਨੀਰਜ ਸ਼ਰਮਾ, ਗੁਰਵਿੰਦਰ ਸਿੰਘ ਲੱਕੀ, ਵਿਕਾਸ ਠਾਕੁਰ, ਸੁਖਵੀਰ ਸਿੰਘ ਅਤੇ ਯੂਥ ਆਗੂ ਮੌਜੂਦ ਸਨ।

LEAVE A REPLY

Please enter your comment!
Please enter your name here