ਵਰਿੰਦਰ ਪਰਹਾਰ ਦੀ ਜਿੱਤ ਲਈ ਦਿਨੇਸ਼ ਪਪੂ ਦੀ ਅਗਵਾਈ ‘ਚ ਕੱਢੀ ਸਾਈਕਲ ਰੈਲੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਬਸਪਾ, ਸ਼੍ਰੋਮਣੀ ਅਕਾਲੀ ਦਲ ਗੱਠਜੋੜ ਉਮੀਦਵਾਰ ਵਰਿੰਦਰ ਪਰਹਾਰ ਦੀ ਜਿੱਤ ਲਈ ਮੁਹੱਲਾ ਕਮਾਲਪੁਰ ਹੁਸ਼ਿਆਰਪਰ ਤੋਂ ਸਾਈਕਲ ਯਾਤਰਾ ਸ਼ੁਰੁ ਕੀਤੀ । ਵਿਧਾਨਸਭਾ ਹੁਸ਼ਿਆਰਪੁਰ ਤੋਂ ਅਕਾਲੀ ਬਸਪਾ ਉਮੀਦਵਾਰ ਵਰਿੰਦਰ ਪਰਹਾਰ ਨੂੰ ਭਾਰੀ ਵੋਟਾਂ ਨਾਲ ਜੇਤੂ ਬਣਾਉਣ ਲਈ ਕੱਢੀ ਜਾ ਰਹੀ ਸਾਇਕਲ ਯਾਤਰਾ ਦੀ ਪ੍ਰਧਾਨਗੀ ਦਿਨੇਸ਼ ਕੁਮਾਰ ਪੱਪੂ ਸਕੱਤਰ ਬਸਪਾ ਪੰਜਾਬ ਵੱਲੋਂ ਕੀਤੀ । ਸਾਈਕਲ ਯਾਤਰਾ ਨੂੰ ਨੇਤਰਪਾਲ ਕੌਰ ਪਰਹਾਰ ਨੇ ਨੀਲੀ ਝੰਡੀ ਦਿਖਾ ਕੇ ਰਵਾਨਾ ਕੀਤਾ।

Advertisements

ਬਸਪਾ ਆਗੂ ਦਿਨੇਸ਼ ਪਪੂ ਨੇ ਸ਼ਹਿਰ ਵਾਸੀਆਂ,ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣਾ ਇਕ ਇਕ ਵੋਟ ਸਹੀ ਤੇ ਇਮਾਨਦਾਰ, ਪੜੇ ਲਿਖੇ, ਸਮਾਜ ਸੇਵਕ ਵਰਿੰਦਰ ਪਰਹਾਰ ਨੂੰ ਪਾ ਕੇ, ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜੋ। ਉਨਾਂ ਕਿਹਾ ਕਾਂਗਰਸ, ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਨਾਲ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਭਾਰੀ ਖਤਰਾ ਬਣ ਗਿਆ ਹੈ। ਇਸ ਸਮੇਂ ਸਮਿਤਰ ਸਿੰਘ ਸੀਕਰੀ ਸੱਕਤਰ ਬਸਪਾ ਪੰਜਾਬ, ਸੋਮ ਨਾਥ ਬੈਸ, ਧਿਆਨ ਚੰਦ ਧਿਆਨਾ ਸਾਬਕਾ, ਵਰਿੰਦਰ ਬੱਧਣ, ਧਰਮਿੰਦਰ ਦਾਦਰਾ ਅਤੇ ਸੈਂਕੜੇ ਵਰਕਰਾਂ ਨੇ ਸਾਈਕਲ ਰੈਲੀ ਵਿਚ ਸ਼ਾਮਲ ਹੋ ਕੇ ਏਕਤਾ ਦਾ ਸਬੂਤ ਦਿੱਤਾ।

LEAVE A REPLY

Please enter your comment!
Please enter your name here