ਬਹੁਤ ਵੱਡੀ ਜਿੱਤ ਉਸਦਾ ਇੰਤਜ਼ਾਰ ਕਰ ਰਹੀ ਹੈ, ਜਨਤਾ ਖ਼ੁਦ ਜਿਸਦਾ ਪ੍ਰਚਾਰ ਕਰ ਰਹੀ ਹੈ: ਸਰਪੰਚ ਸੰਜੀਵ ਬੱਬੂ

ਦਸੂਹਾ (ਦ ਸਟੈਲਰ ਨਿਊਜ਼), ਰਿਪੋਰਟ- ਮਨੁ ਰਾਮਪਾਲ। ਪਿੰਡ ਬਨੀਆਲ ਵਿਖੇ ਕਾਂਗਰਸ ਪਾਰਟੀ ਦੇ ਪੱਖ ਵਿਚ ਪ੍ਰਚਾਰ ਹਿੱਤ ਆਪਣੇ ਸਾਥੀਆਂ ਸਮੇਤ ਪਹੁੰਚੇ, ਪਿੰਡ ਪੰਨਵਾਂ ਦੇ ਸਰਪੰਚ ਸੰਜੀਵ ਤੇਜਪਾਲ ਨੂੰ ਵਿਧਾਇਕ ਅਰੁਣ ਡੋਗਰਾ ਦੀ ਜਿੱਤ ਦਾ ਪ੍ਰਮਾਣ ਉਸ ਵੇਲੇ ਮਿਲ ਗਿਆ ਜਦੋਂ ਉਹਨਾਂ ਨੇ ਬਿਨਾ ਕਿਸੀ ਦਿਸ਼ਾ ਨਿਰਦੇਸ਼ ਅਤੇ ਬਿਨਾਂ ਪਹਿਲਾ ਕਿਸੀ ਤੈਸ਼ੁਦਾ ਯੋਜਨਾ ਤੋਂ ਪਿੰਡ ਵਾਸੀਆਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ “ਅਰੁਣ ਡੋਗਰਾ” ਦੇ ਪੱਖ ਵਿੱਚ ਪ੍ਰਚਾਰ ਕਰਦੇ ਵੇਖਿਆ । ਸਰਪੰਚ ਬੱਬੂ ਨੇ ਕਿਹਾ ਇਹ ਗੱਲ ਜੱਗ ਜ਼ਾਹਿਰ ਹੈ ਕੀ ਚੁਣਾਵੀ ਦਿਨਾਂ ਵਿੱਚ ਹਰ ਰਾਜਨੀਤਿਕ ਦਲ ਆਪਣੀ ਪਾਰਟੀ ਦੇ ਪ੍ਰਚਾਰ ਵਿੱਚ ਯੋਜਨਾਬੱਧ ਤਰੀਕੇ ਦੇ ਰਾਹੀਂ ਆਪਣੇ ਪਾਰਟੀ ਦੇ ਉਮੀਦਵਾਰ ਦੇ ਪੱਖ ਵਿੱਚ ਪ੍ਰਚਾਰ ਕਰਦੇ ਹਨ ਪਰ ਇਹ ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਮੌਕਾ ਹੈ ।

Advertisements

ਜਦੋਂ ਕਿਸੀ ਪਿੰਡ ਵਾਸੀਆਂ ਨੂੰ ਬਿਨਾ ਕਿਸੀ ਦੇ ਦਿਸ਼ਾ-ਨਿਰਦੇਸ਼ ਤੋਂ ਖ਼ੁਦ ਬ ਖ਼ੁਦ ਕਿਸੀ ਪਾਰਟੀ ਦੇ ਉਮੀਦਵਾਰ ਦਾ ਪ੍ਰਚਾਰ ਕਰਦੇ ਦੇਖ ਰਹੇ ਹਨ ਅਤੇ ਅੱਜ ਉਹਨਾਂ ਨੂੰ ਇਹ ਗੱਲ ਯਕੀਨ ਨਾਲ ਕਹਿਣੀ ਪਵੇਗੀ ਕੀ ਬਹੁਤ ਵੱਡੀ ਜਿੱਤ ਅਰੁਣ ਡੋਗਰਾ ਦਾ ਇੰਤਜ਼ਾਰ ਕਰ ਰਹੀ ਹੈ ,ਕਿਉਂਕਿ ਜਨਤਾ ਖ਼ੁਦ ਉਹਨਾਂ ਦਾ ਪ੍ਰਚਾਰ ਕਰ ਰਹੀ ਹੈ । ਪਿੰਡ ਬਨੀਆਲ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਅਤੇ ਸਮੂਹ ਪਿੰਡ ਵਾਸੀ ਅਰੁਣ ਡੋਗਰਾ ਦੁਆਰਾ ਪਿੰਡ ਦੇ ਕਰਵਾਏ ਵਿਕਾਸ ਕਾਰਜਾਂ ਤੋਂ ਸੰਤੁਸ਼ਟ ਹਨ ਅਤੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਉਹਨਾਂ ਦੀ ਜਿੱਤ ਵਿੱਚ ਉਹਨਾਂ ਦੇ ਪਿੰਡ ਦਾ ਵੀ ਵੱਡਮੁੱਲਾ ਯੋਗਦਾਨ ਰਹੇਗਾ ।

ਇਸ ਮੌਕੇ ਤੇ ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਪੰਨਵਾਂ ਬੱਬੂ, ਮਿੱਠੀ ਗਿੱਲ, ਰਾਜੂ,ਪੰਨੂ, ਰਾਜਕੁਮਾਰ, ਮੁੰਨਾ ਪ੍ਰਧਾਨ ਯੂਥ, ਭਗਤ ਦੇਸ ਰਾਜ, ਪੰਚ ਸੁੱਖਾ ਸਿੰਘ, ਤੀਰਥ ਸਿੰਘ ਠੇਕੇਦਾਰ, ਪਵਨ ਕੁਮਾਰ, ਸਤਪਾਲ ਬੱਲ, ਹਰਵਿੰਦਰ ਸਿੰਘ, ਕਿਸ਼ਨ ਲਾਲ ਭੰਡਾਰੀ, ਬੰਟੀ, ਰਵੀ, ਵਿਜੇ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here