ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੈਟਫੋਰਡ ਵਿੱਚ ਵੀ ਜਥੇਦਾਰ ਸਾਹੀ ਬਾਦਲਾਂ ਵਿਰੁੱਧ ਗਰਜੇ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੈਟਫੋਰਡ ਵਿਖੇ ਸ਼੍ਰੋਮਣੀ ਅਕਾਲੀ ਦਲ ਸਯੁੰਕਤ ਢੀਂਡਸਾ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਬਾਦਲਾਂ ਖਿਲਾਫ ਬ੍ੜੇ ਜ਼ੋਰਦਾਰ ਢੰਗ ਨਾਲ ਗਰਜੇ ਅਤੇ ਬਾਦਲ ਪ੍ਰੀਵਾਰ ਨੂੰ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਗੋਲਕ ਚੋਰ ਤੱਕ ਕਹਿ ਦਿੱਤਾ। ਜਥੇਦਾਰ ਸਾਹੀ ਇੰਗਲੈਂਡ ਦੇ ਵੈਟਫੋਰਡ ਵਿੱਚ ਠਹਿਰੇ ਹੋਏ ਹਨ। ਜਿਥੋਂ 13 ਜੂਨ ਨੂੰ ਉਨ੍ਹਾਂ ਪ੍ਰੀਵਾਰ ਸਮੇਤ ਕਨੈਡਾ ਚਲੇ ਜਾਣਾ ਹੈ। ਵੈਟਫੋਰਡ ਦੀਆਂ ਸੰਗਤਾਂ ਦੇ ਜ਼ਿਆਦਾ ਜੋਰ ਦੇਣ ਤੇ ਖਾਸਕਰ ਜਿਹਨਾਂ ਨੇ ਘਰਾਂ ਵਿੱਚ ਬੈਠ ਕੇ ਜਥੇਦਾਰ ਸਾਹੀ ਦਾ ਲਾਇਵ ਟੈਲੀਕਾਸਟ ਭਾਸ਼ਣ ਘਰਾਂ ਵਿੱਚ ਬੈਠ ਕੇ ਸੁਣਿਆ ਸੀ, ਖਾਸਕਰ ਉਨ੍ਹਾਂ ਦੇ ਕਹਿਣ ਤੇ ਵੈਟਫੋਰਡ ਗੁਰਦੁਆਰਾ ਵਿੱਚ ਅੱਜ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਦਲ ਪ੍ਰੀਵਾਰ ਤੇ ਤਿੱਖੇ ਹਮਲੇ ਕੀਤੇ। ਜਥੇਦਾਰ ਸਾਹੀ ਨੇ ਆਪਣੇ ਸੰਬੋਧਨ ਵਿੱਚ ਬਾਦਲ ਪ੍ਰੀਵਾਰ ਨੂੰ ਸਮੂੰਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਿਆ, ਹਸਪਤਾਲਾਂ ਅਤੇ ਵਿੱਦਿਅਕ ਅਦਾਰਿਆਂ ਨੂੰ ਅੰਨੀ ਲੁੱਟ ਕਰਨ ਦੇ ਦੋਸ਼ੀ ਗਰਦਾਨਿਆ। ਜਥੇਦਾਰ ਸਾਹੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਜ਼ਾਰਾਂ ਏਕੜ ਜ਼ਮੀਨ ਤੇ ਬਾਦਲ ਪ੍ਰੀਵਾਰ ਦਾ ਕਬਜ਼ਾ ਸ਼ੋ ਕੀਤਾ ਅਤੇ ਰਹਿੰਦੀ ਬਾਕੀ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਤੇ ਬਾਦਲ ਪ੍ਰੀਵਾਰ ਦੇ ਰਿਸ਼ਤੇਦਾਰਾਂ ਨੂੰ ਕਬਜ਼ਾ ਕਰਵਾਇਆ ਦੱਸਿਆ ਹੈ। ਸਿੱਧੂ ਮੁੱਸੇਵਾਲਾ ਦੇ ਕਤਲ ਤੇ ਬੋਲਦਿਆਂ ਜਥੇਦਾਰ ਸਾਹੀ ਨੇ ਕਿਹਾ ਕਿ ਸਾਰੇ ਪੰਜਾਬ ਦੇ ਲੋਕ ਜਾਣਦੇ ਹਨ ਕਿ 2007 ਤੋਂ 2017 ਤੱਕ ਬਾਦਲ ਸਰਕਾਰ ਸਮੇਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਵੱਡਿਆਂ ਘਰਾਂ ਦੇ ਚੰਡੀਗੜ੍ਹ ਪੜ੍ਹਦਿਆਂ ਮੁੰਡਿਆਂ ਨੂੰ ਆਪਣੇ ਸਵਾਰਥਾਂ ਲਈ ਵੱਡੇ ਗੈਂਗਸਟਰ ਬਣਾਉਣ ਦਾ ਦੋਸ਼ ਲਾਇਆ।

Advertisements

ਜਥੇਦਾਰ ਸਾਹੀ ਨੇ ਕਿਹਾ ਕਿ ਆਪਣੇ ਦੱਸ ਸਾਲਾਂ ਦੇ ਰਾਜ ਵਿੱਚ ਰੱਜ ਕੇ ਗੈਂਗਸਟਰਾਂ ਨੂੰ ਪ੍ਰਮੋਟ ਕੀਤਾ ਤੇ ਆਪਣੀਆਂ ਦੌਲਤਾਂ ਬਣਾਉਣ ਲਈ ਵਰਤਿਆ। ਜਥੇਦਾਰ ਸਾਹੀ ਨੇ ਕਿਹਾ ਕਿ ਗੈਂਗਸਟਰਾਂ ਦੇ ਸਿਰ ਤੇ ਪੰਜਾਬ ਦੇ ਸਾਰੇ ਟ੍ਰਾਂਸਪੋਰਟਾਂ ਦੀਆਂ ਸਮੂੰਹ ਬੱਸਾਂ ਤੇ ਕਬਜ਼ਾ ਕੀਤਾ ਅਤੇ ਵੱਡੀਆਂ ਕੰਪਨੀਆਂ ਤੇ ਸੁਖਬੀਰ ਸਿੰਘ ਬਾਦਲ ਨੇ ਕਬਜ਼ਾ ਕੀਤਾ। ਵੱਡੀਆਂ ਫਰਮਾਂ ਦੇ ਵਿੱਚ ਗੈਂਗਸਟਰਾਂ ਦੇ ਜ਼ੋਰ ਨਾਲ ਆਪਣੇ ਵੱਡੇ ਹਿੱਸੇ ਪਾਏ। ਜਥੇਦਾਰ ਸਾਹੀ ਨੇ ਕਿਹਾ ਕਿ ਸੁਖਬੀਰ ਦੀ ਸੋਚ ਇਹਨੀਂ ਘਟੀਆ ਹੈ ਕਿ ਪੰਜਾਬ ਦੀ ਇੱਕ ਬਰੈਡ ਕੰਪਨੀ ਦੀ ਟਰਾਂਸਪੋਰਟ ਦੇਖ ਕਿ ਲਲਚਾ ਗਿਆ ਤੇ ਉਨ੍ਹਾਂ ਨੂੰ ਸੀ.ਐੱਮ ਹਾਊਸ ਬੁਲਾ ਕਿ ਜਬਰਨ 35% ਫਰੀ ਵਿੱਚ ਆਪਣੇ ਹਿੱਸਾ ਰੱਖਣ ਲਈ ਮਜ਼ਬੂਰ ਕੀਤਾ ਅਤੇ ਗੈਂਗਸਟਰਾਂ ਦੇ ਧਮਕਾਉਣ ਤੇ ਜਬਰਨ ਹਿੱਸਾ ਰੱਖਣ ਲਈ ਮਨਾ ਲਿਆ ਸੀ, ਜੋ ਅੱਜ ਤੱਕ ਚੱਲ ਰਿਹਾ ਹੈ। ਜਥੇਦਾਰ ਸਾਹੀ ਨੇ ਕਿਹਾ ਕਿ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਦੇਖ ਕਿ ਅੰਦਰਖਾਤੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤਾ ਕਰਕੇ ਆਪਣੀ ਹਾਰ ਨੂੰ ਕਾਂਗਰਸ ਦੀ ਜਿੱਤ ਵਿੱਚ ਬਦਲਿਆ। ਸਾਡੇ ਚਾਰ ਸਾਲ ਦੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਰੱਜ ਕੇ ਆਨੰਦ ਮਾਣਿਆ ਅਤੇ ਪਾਲੇ ਗੈਂਗਸਟਰਾਂ ਦੀ ਮੱਦਦ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਅਰਬਾਂਪਤੀ ਤੇ ਆਪ ਸੁਖਬੀਰ ਬਾਦਲ ਖਰਬਾਂ ਕਰੋੜ ਰੁਪਏ ਦਾ ਮਾਲਿਕ ਬਣ ਗਿਆ। ਹੁਣ ਸਾਲ 2022 ਦੀਆਂ ਚੋਣਾਂ ਵਿੱਚ ਪੈਸੇ ਦੇ ਜ਼ੋਰ ਤੇ 80 ਸੀਟਾਂ ਜਿੱਤਣ ਦਾ ਹੰਕਾਰ ਕਰਨ ਵਾਲੇ ਸੁਖਬੀਰ ਸਿੰਘ ਨਾ ਆਪਣੀ ਸੀਟ ਜਿੱਤ ਸਕੇ, ਸਗੋਂ ਬਜ਼ੁਰਗ ਪਿਓ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਗੁਰਮੀਤ ਸਿੰਘ ਖੁੱਡੀਆਂ ਹੱਥੋਂ ਸ਼ਰਮਨਾਕ ਤਰੀਕੇ ਨਾਲ ਹਰਾ ਕੇ ਪੰਜ ਵਾਰ ਦੇ ਪੰਜਾਬ ਦੇ ਮੁੱਖ ਮੰਤਰੀ ਰਹੇ 95 ਸਾਲਾਂ ਬੁੱਢੇ ਬਾਦਲ ਦੀ ਪੱਗ ਮਿੱਟੀ ਵਿੱਚ ਰੋਲ ਦਿੱਤੀ।

ਇਸ ਬੇਸ਼ਰਮ ਬੰਦੇ ਸੁੱਖੇ ਗੱਪੀ ਦੀ ਆਪਣੀ ਬਣਾਈ ਤੇਰਾਂ ਮੈਂਬਰੀ ਕਮੇਟੀ ਨੇ ਲੀਡਰ ਸ਼ਿੱਪ ਵਿੱਚ ਤਬਦੀਲੀ ਦੇ ਸੁਝਾਅ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਜਥੇਦਾਰ ਸਾਹੀ ਨੇ ਕਿਹਾ ਕਿ ਹੁਣ ਸੁਖਬੀਰ ਸਿੰਘ ਬਾਦਲ ਆਪਣੀ ਹੋਂਦ ਬਚਾਉਣ ਲਈ ਪੰਜਾਬ ਵਿੱਚ ਕਤਲੇਆਮ ਕਰਵਾ ਕਿ ਚੰਗੇ ਕੰਮ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਘਣ ਦੀਆਂ ਸਾਜ਼ਿਸ਼ਾਂ ਘੱੜ ਰਿਹਾ ਹੈ, ਜਿਸ ਨੂੰ ਸਾਂਤ ਪੰਜਾਬ ਦੇ ਲੋਕ ਸਮਝਦੇ ਹਨ ਅਤੇ ਸੁਖਬੀਰ ਬਾਦਲ ਦੀਆਂ ਇਹ ਸਾਜਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਕਿਉਂਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਅਤੇ ਸਿਆਣੇ ਹਨ। ਜਥੇਦਾਰ ਸਾਹੀ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹਰਾ ਕਿ ਸੁਖਬੀਰ ਬਾਦਲ ਦਾ ਲੱਕ ਤੋੜ ਦੇਣਗੇ। ਆਖੀਰ ਵਿੱਚ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਸਮੂੰਹ ਸੰਗਤਾਂ ਨੂੰ ਭਰਵੀਂ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਅਤੇ ਸੁਖਦੇਵ ਸਿੰਘ ਢੀਂਡਸਾ ਜੀ ਦਾ ਸਾਥ ਦੇਣ ਅਤੇ ਪੰਜਾਬੀਆਂ ਨੂੰ ਉਨ੍ਹਾਂ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਿਰਤੋੜ ਯਤਨ ਕਰਨ। ਆਖਿਰ ਵਿੱਚ ਜਥੇਦਾਰ ਸਾਹੀ ਨੇ ਸੰਗਤਾਂ ਨੂੰ ਫਤਿਹ ਬੁਲਾਉਂਦਿਆਂ ਦੱਸਿਆ ਕਿ ਉਹ 13 ਜੂਨ ਨੂੰ ਸਮੇਤ ਪ੍ਰੀਵਾਰ ਕਨੈਡਾ ਜਾ ਰਹੇ ਹਨ, ਉਥੇ ਵੀ ਉਹ ਸਾਰੇ ਗੁਰਦੁਆਰਿਆਂ ਵਿੱਚ ਸੰਗਤਾਂ ਨੂੰ ਸੰਬੋਧਨ ਕਰਨਗੇ।

LEAVE A REPLY

Please enter your comment!
Please enter your name here