Saturday, October 31, 2026
Home Hoshiarpur ਰਿਲਾਇੰਸ ਇੰਡਰਸਟਰੀ ਨੇ ਮਰੀਜਾ ਦੀ ਸਹੂਲਤ ਲਈ ਸਿਵਲ ਹਸਪਤਾਲ ਨੂੰ ਦਿੱਤਾ ਸਮਾਨ

ਰਿਲਾਇੰਸ ਇੰਡਰਸਟਰੀ ਨੇ ਮਰੀਜਾ ਦੀ ਸਹੂਲਤ ਲਈ ਸਿਵਲ ਹਸਪਤਾਲ ਨੂੰ ਦਿੱਤਾ ਸਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਿਲਾਇੰਸ ਇੰਡਰਸਟਰੀ  ਚੋਹਾਲ ਵੱਲੋ ਸੀ. ਐਸ. ਆਰ. ਤਹਿਤ ਸਮਾਜਿਕ ਜਿਮੇਦਾਰੀ ਨੂੰ ਨਿਭਾਉਦੇ ਹੋਏ ਸਿਵਲ ਹਸਪਾਤਲ ਹੁਸ਼ਿਆਰਪੁਰ ਨੂੰ ਮਰੀਜਾ ਦੀ ਸਹੂਲਤਾ ਲਈ ਦੋ ਐਮਰਜੈਸੀ  ਟਰਾਲੀ ,  ਦੋ ਵੀਲ ਚੈਅਰ  ਤੇ ਦਵਾਈਆ ਰੱਖਣ ਵਾਸਤੇ ਇਕ ਅਲਮਾਰੀ ਦਾਨ ਕੀਤੀ ਗਈ।  ਇਸ ਮੋਕੇ ਰਿਲਾਇੰਸ ਦੇ ਐਚ. ਆਰ. ਅਸ਼ੀਸ ਨਰਾਇਣ ਨੇ ਦੱਸਿਆ ਕਿ  ਰਿਲਾਇੰਸ ਫਾਊਡੇਸ਼ਨ ਵੱਲੋ ਸਮੇ -ਸਮੇ ਸਿਰ ਮਰੀਜਾਂ ਦੀਆ ਸਹੁਲਤਾਂ  ਵਾਸਤੇ ਸਮਾਜਿਕ ਜਿਮੇਵਾਰੀ ਨਿਭਾਉਦੇ ਹੋਏ ਇਸ ਤਰਾਂ ਦੇ ਸਮਾਜਿਕ ਕੰਮ ਕੀਤੇ ਜਾਦੇ ਹਨ ਤੇ ਇਹ ਸਮਾਨ ਜਿਲਾਂ ਟੀਕਾਕਰਨ ਅਫਸਰ ਡਾ ਸੀਮਾਂ ਗਰਗ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ ਦੇ ਸਪੁਰਦ ਕਰ ਦਿੱਤਾ ਗਿਆ ।

Advertisements

ਇਸ ਮੋਕੇ ਡਾ ਸੀਮਾਂ ਗਰਗ ਨੇ ਜਿਥੇ ਇਹਨਾਂ ਦਾ ਧੰਨਵਾਦ ਕਰਦਿਆ ਦੱਸਿਆ ਕੇ ਪੰਜਾਬ ਸਰਕਾਰ ਵੱਲੋ ਸਿਵਲ ਹਸਪਤਾਲ ਵਿੱਚ ਸਾਜੋ ਸਮਾਨ ਦੀ ਕੋਈ ਕਮੀ ਨਹੀ ਹੈ ਫਿਰ ਵੀ ਇਸ ਤਰਾਂ ਦੇ ਦਾਨੀ ਸੱਜਣਾਂ ਵੱਲੋ ਮਰੀਜਾਂ ਦੀ ਸਹੂਲਤ ਵਾਸਤੇ ਇਸ ਤਰਾਂ ਦੇ ਸਮਾਜਿਕ ਕੰਮ ਸਲਾਘਾ ਯੋਗ ਹਨ । ਇਸ ਮੋਕੇ ਰਿਲਾਇੰਸ ਦੇ ਸੀਨੀਅਰ ਮੈਨੇਜਰ ਭੁਪਿੰਦਰ ਸਿੰਘ , ਅਮਿਤ ਸ਼ਰਮਾਂ ਅਤੇ ਸਿਵਲ ਹਸਪਤਾਲ ਦੇ ਫਾਰਮੇਸੀ ਅਫਸਰ ਅਜੈ ਸ਼ਰਮਾਂ ਬਲਕਾਰ ਸਿੰਘ ਵੀ ਹਾਜਰ ਸਨ ।

LEAVE A REPLY

Please enter your comment!
Please enter your name here