Saturday, October 31, 2026
Home Hoshiarpur ਜ਼ੋਨ ਖੇਡਾਂ ਵਿੱਚ ਸਰਕਾਰੀ ਸਕੂਲ ਰੇਲਵੇ ਮੰਡੀ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ 

ਜ਼ੋਨ ਖੇਡਾਂ ਵਿੱਚ ਸਰਕਾਰੀ ਸਕੂਲ ਰੇਲਵੇ ਮੰਡੀ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜ਼ੋਨਲ ਸਕੂਲ ਖੇਡਾਂ (2022-2023) ਹੁਸ਼ਿਆਰਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਸਤੌਰ ਅਤੇ ਇਨਡੋਰ ਸਟੇਡੀਅਮ ਵਿਖੇ ਹੋਈਆਂ ਉਸ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ  ਯੋਗਾ ਦੀਆਂ ਟੀਮਾਂ ਅੰਡਰ 14 ਅੰਡਰ 17 ਅੰਡਰ 19 ਦੀਆ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅੰਡਰ 19 ਰੱਸਾਕਸੀ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ  ਅਤੇ 26-08-2022 ਨੂੰ ਇਨਡੋਰ ਸਟੇਡੀਅਮ ਹੁਸ਼ਿਆਰਪੁਰ ਵਿੱਚ ਬੈਡਮਿੰਟਨ ਟੀਮ ਅੰਡਰ 14 ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਰੈਸਲਿੰਗ ਲੜਕੀਆਂ ਅੰਡਰ 17 ਅੰਡਰ 19 ਦੀਆਂ ਖਿਡਾਰਨਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਸਕੂਲ ਦਾ ਮਾਣ ਵਧਾਇਆ 

Advertisements

ਸਕੂਲ ਆਉਣ ਤੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਖਿਡਾਰਨਾਂ ਨੂੰ ਅਸ਼ੀਰਵਾਦ ਦਿੱਤਾ ਤੇ ਜ਼ਿਲ੍ਹੇ ਵਿੱਚ ਹੋਰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਰੀਰਕ ਸਿੱਖਿਆ ਅਧਿਆਪਕ ਜੋਗਿੰਦਰ ਕੌਰ ਸਰਬਜੀਤ ਕੌਰ ਨੂੰ ਜ਼ੋਨ ਦੀਆਂ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਵਿਚ ਵਧਾਈ ਦਿੱਤੀ ਇਸ ਮੌਕੇ ਤੇ ਜਸਪਾਲ ਸਿੰਘ ਜੀ ਬੀਰਬਲ ਸਿੰਘ ਜੀ ਅਪਰਾਜਿਤਾ ਕਪੂਰ ਜੀ  ਰਵਿੰਦਰ ਕੁਮਾਰ ਜੀ ਰਵਿੰਦਰ ਕੌਰ ਜੀ ਹਾਜ਼ਰ ਸਨ

LEAVE A REPLY

Please enter your comment!
Please enter your name here