
ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਅਤੇ ਜਿਲ੍ਹਾ ਅੰਨਾਪੰਨ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਨੇਤਰਦਾਨ ਸੰਸਥਾ ਦੇ ਪ੍ਰਧਾਨ ਸ ਮਨਮੋਹਣ ਸਿੰਘ ਜੀ ਦੀ ਪ੍ਰਧਾਨਗੀ ਹੇਠ 37ਵੇਂ ਨੇਤਰਦਾਨ ਜਾਗਰੁਕਤਾ ਪੰਦਰਵਾੜੇ ਦਾ ਸਮਾਪਣ ਸਮਾਗਮ ਮਾਡਲ ਟਾਊਨ ਕਲੱਬ ਹੁਸ਼ਿਆਰਪੁਰ ਵਿਖੇ ਕੀਤਾ ਗਿਆ।ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਬਰੱਹਮ ਸ਼ੰਕਰ ਜਿੰਪਾ ਕੈਬਨਿਟ ਮਨਿਸਟਰ ਪੰਜਾਬ ਜੀ ਨੇ ਸ਼ਿਰਕਤ ਕੀਤੀ।ਡਾ. ਸਵਾਤੀ ਐਸ.ਐਮ.ਓ ਸਿਵਲ ਹਸਪਤਾਲ ਹੁਸ਼ਿਆਰਪੁਰ ਜੀ ਨੇ ਖਾਸ ਤੌਰ ਤੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਸੰਸਥਾ ਦੇ ਜਨਰਲ ਸਕੱਤਰ ਬਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਸੰਸਥਾ ਦੇ ਪ੍ਰਧਾਨ ਸ ਮਨਮੋਹਣ ਸਿੰਘ ਜੀ ਨੇ ਮੰਚ ਤੋ ਨੇਤਰਦਾਨ ਲਹਿਰ ਵਿੱਚ ਸਹਿਯੋਗ ਕਰਨ ਅਤੇ ਕੋਰਨੀਆ ਬਲਾਈਡਨੈਸ ਨੂੰ ਦੂਰ ਕਰਨ ਦੀ ਅਪੀਲ ਕੀਤੀ।ਸਮਾਗਮ ਦੌਰਾਨ ਨੇਤਰਦਾਨ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਨੇਤਰਦਾਨ ਸੰਸਥਾ ਦਸੂਹਾ ਅਤੇ ਟਾਂਡਾ ਦੇ ਮੈਂਬਰਾਂ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਸੰਸਥਾ ਦੇ ਸਰਪ੍ਰਸਤ ਮਲਕੀਤ ਸਿੰਘ ਮਹੇੜੂ,ਪ੍ਰੌ ਬਹਾਦਰ ਸਿੰਘ ਸੁਨੇਤ ,ਇੰਜ ਜਸਵੀਰ ਸਿੰਘ, ਸੁਰੇਸ਼ ਕਪਾਟੀਆ,ਰਕੇਸ਼ ਮੋਹਣ, ਹਰਭਜਨ ਸਿੰਘ, ਹਰਬੰਸ ਸਿੰਘ, ਸੰਤੋਸ਼ ਸੈਣੀ, ਪ੍ਰੇਮ ਸੈਣੀ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ ਸਿੱਧੂ ,ਬਰਿੰਦਰ ਸਿੰਘ ਮਸੀਤੀ ਅਤੇ ਸਰਵਣ ਸਿੰਘ ਹਾਜਰ ਸਨ।ਅੰਤ ਵਿੱਚ ਸੀਨੀਅਰ ਮੀਤ ਪ੍ਰਧਾਨ ਜਸਬੀਰ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।













