11 ਕੇ.ਵੀ. ਲਾਇਨਾ ਥੱਲਿਓ ਦਰੱਖਤ ਛਾਗਣ ਦੀ ਅਪੀਲ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਤਨਾਮ ਸਿੰਘ ਐਸ.ਡੀ.ਓ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਹਰਿਆਣਾ ਤੇ ਇਨਚਾਰਜ ਜਨੌੜੀ ਨੇ ਕਿਸਾਨਾ ਤੇ ਸਨਅਤਕਾਰਾਂ ਨੂੰ ਨਿਰਵਿਘਨ ਸਪਲਾਈ ਲੈਣ ਲਈ ਅਪੀਲ ਕੀਤੀ ਹੈ ਕਿ ਉਹ 11 ਕੇ.ਵੀ. ਲਾਇਨਾ ਦੇ ਥੱਲੇ ਜਾਂ ਨਜਦੀਕ ਦਰਖੱਤਾਂ ਦੀ ਛੰਗਾਈ ਕਰਨ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਾਰਿਆਂ ਨੂੰ ਬਿਜਲੀ ਸਪਲਾਈ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਜਦ ਦਰੱਖਤ ਤਾਰਾ ਨਾਲ ਟਕਰਾਉਂਦੇ ਹਨ ਤਾਂ ਲਾਇਨਾ ਬੰਦ ਜਾਂਦੀਆਂ ਹਨ।

Advertisements

ਦਰੱਖਤ ਛਾਂਗਣ ਨਾਲ ਜਿੱਥੇ  ਕਿਸਾਨਾ ਨੂੰ ਆਲੂ ਦੇ ਸੀਜ਼ਨ ਲਈ ਨਿਰਵਿਘਨ ਸਪਲਾਈ ਮਿਲੇਗੀ ਉਥੇ ਸਨਅਤਕਾਰਾਂ ਨੂੰ ਫਾਇਦਾ ਹੋਵੇਗਾ। ਦਰੱਖਤ ਕੱਟਣ ਵੇਲੇ ਮਹਿਕਮਾ ਦੇ ਜੇ.ਈ. ਜਾਂ ਉਪ ਮੰਡਲ ਅਫਸਰ ਦੇ ਮੋਬਾਇਲ ਨੰਬਰ 96461-16151 ਤੇ ਸੂਚਿਤ ਕੀਤਾ ਜਾਵੇ।  

LEAVE A REPLY

Please enter your comment!
Please enter your name here