
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆਂ। ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਤਸੰਗ ਆਸ਼ਰਮ ਢਿਲਵਾਂ ਵਿੱਚ ਪੰਜ ਰੋਜਾ ਪ੍ਰਭੂ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ। ਕਥਾ ਦੇ ਤੀਸਰੇ ਦਿਨ ਵਿਆਸ ਪੀਠ ਤੇ ਸੁਸ਼ੋਭਿਤ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯ ਪ੍ਰਗਿਆ ਚਕਸ਼ੂ ਸਾਧਵੀ ਸਚੀ ਭਾਰਤੀ ਜੀ ਨੇ ਭਰਤ ਪ੍ਰਸੰਗ ਦੁਵਾਰਾ ਦੱਸਿਆ ਕਿ ਜਿਸ ਸਮੇਂ ਪ੍ਰਭੂ ਸ਼੍ਰੀ ਰਾਮ ਬਨਵਾਸ ਗਏ ਤਾਂ ਉਸ ਸਮੇਂ ਭਰਤ ਜੀ ਉਥੇ ਨਹੀਂ ਸਨ । ਆਪਣੇ ਨਨਹਿਲ ਤੋਂ ਵਾਪਸ ਆਏ ਕੇ ਭਰਤ ਜੀ ਨੇ ਜਦੋਂ ਆਪਣੇ ਪ੍ਰਭੂ ਸ਼੍ਰੀ ਰਾਮ ਜੀ ਨੂੰ ਨਹੀਂ ਪਾਇਆ ਤਾਂ ਉਹ ਬਹੁਤ ਰੋਏ। ਉਹਨਾਂ ਨੂੰ ਬਹੁਤ ਵੱਡਾ ਦੁੱਖ ਲੱਗਿਆ। ਸਾਧਵੀ ਜੀ ਨੇ ਅੱਗੇ ਕਹਿਆ ਕਿ ਸੱਚ ਦਾ ਪਾਂਧੀ ਉਹ ਹੀ ਹੁੰਦਾ ਹੈ ਜੋ ਆਪਣੇ ਆਪ ਨੂੰ ਸਾਧਨ ਦੀ ਸਾਧਨਾ ਕਰਦਾ ਹੈ। ਆਪਣੇ ਈਸ਼ਵਰ ਤਕ ਪਹੁੰਚਣ ਦੇ ਇਸ ਸਫਰ ਵਿੱਚ ਸਾਧਕ ਦਾ ਸਭ ਤੋਂ ਵੱਡਾ ਸਾਹਸ ਅਤੇ ਵਿਸ਼ਵਾਸ ਯੋਗ ਸਾਥੀ ਹੁੰਦਾ ਹੈ ਉਸਦਾ ਸੰਕਲਪ। ਸੰਕਲਪ ਹੈ ਤਾਂ ਹਰ ਇਕ ਰੁਕਾਵਟ ਵਿਚ ਰਾਹ ਹੈ, ਹਰ ਇਕ ਵਿਰੋਧ ਵਿਚ ਉਤਸਾਹ ਹੈ। ਇਕ ਬੀਜ ਜਦੋਂ ਅੰਕੁਰਿਤ ਹੁੰਦਾ ਹੈ ਤਾਂ ਉਹ ਸੰਕਲਪ ਧਾਰਨ ਕਰਦਾ ਹੈ ਤਾਂ ਹੀ ਉਹ ਧਰਤੀ ਦੀ ਕਠੋਰਤਾ ਨੂੰ ਨਹੀਂ ਦੇਖਦਾ, ਸੂਰਜ ਦੇ ਅੰਗਾਰ ਨਹੀਂ ਦੇਖਦਾ ਉਹ ਤਾਂ ਬਸ ਨਿਰੰਤਰ ਸੰਘਰਸ਼ ਕਰਕੇ ਸਿਰ ਉਠਾ ਕੇ ਅੱਗੇ ਵਧਦਾ ਜਾਂਦਾ ਹੈ। ਠੀਕ ਇਹ ਹੀ ਧੁਨ ਧਾਰਨ ਕਰ ਕੇ ਇਕ ਸਾਧਕ ਆਪਣੇ ਲਕਸ਼ ਪਰਮਾਤਮਾ ਦੇ ਵੱਲ ਨਿਰੰਤਰ ਚਲਦਾ ਜਾਂਦਾ ਹੈ। ਅੱਜ ਦੇ ਵਰਤਮਾਨ ਯੁਗ ਦੀ ਪੁਕਾਰ ਵੀ ਇਹ ਹੀ ਸੰਕਲਪ ਹੈ । ਗੁਰੂਦੇਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਨੇ ਵੀ ਜੋ ਵਿਸ਼ਵ ਸ਼ਾਂਤੀ ਦਾ ਲਕਸ਼ ਸਥਾਪਿਤ ਕੀਤਾ ਹੈ ਉਸ ਨੂੰ ਭੇਦਨ ਦਾ ਸਮਾਂ ਆ ਗਿਆ ਹੈ। ਯਾਦ ਰਹੇ ਕੋਈ ਡਰ ,ਕੋਈ ਨਾਕਾਰਤਮਕਤਾ, ਕੋਈ ਵਿਰੋਧ ਸਾਡੇ ਇਸ ਬਾਣ ਸੰਧਾਨ ਨੂੰ ਭੰਗ ਨਾ ਕਰ ਪਾਏ। ਸਾਡਾ ਸੰਕਲਪ ਬਾਣ ਕਿਸੇ ਪਰਿਸਤਿਥੀ ਵਿਚ ਡਾਗਮਗਾਏ ਨਾ। ਸਿੱਧਾ ਲਕਸ਼ ਦਾ ਭੇਦਨ ਕਰੇ।

ਅਗੇ ਸਾਧਵੀ ਜੀ ਨੇ ਇਹ ਵੀ ਸਮਝਾਉਣ ਦਾ ਕੋਸ਼ਿਸ਼ ਕੀਤੀ ਕਿਸ ਪ੍ਰਕਾਰ ਪ੍ਰਭੂ ਸ਼੍ਰੀ ਰਾਮ ਦਾ ਸਮਰਪਣ ਅਤੇ ਪ੍ਰੇਮ ਭਾਵ ਆਪਣੇ ਛੋਟੇ ਭਰਾ ਭਰਤ ਦੇ ਲਈ ਹੈ ਅਤੇ ਭਰਤ ਦਾ ਆਪਣੇ ਵੱਡੇ ਭਰਾ ਪ੍ਰਭੂ ਸ਼੍ਰੀ ਰਾਮ ਜੀ ਦੇ ਲਈ ਹੈ । ਹੁਣ ਪ੍ਰਸ਼ਨ ਇਹ ਉਠਦਾ ਹੈ ਕਿ ਕੀ ਅੱਜ ਇਕ ਭਰਾ ਦਾ ਦੂਜੇ ਭਰਾ ਲਈ ਪ੍ਰੇਮ ਹੈ? ਉਤਰ ਹੋਏਗਾ ਨਹੀਂ.…। ਇਕ ਛੋਟੇ ਜਿਹੇ ਜਮੀਨ ਦੇ ਟੁਕੜੇ ਦੇ ਲਈ ,ਕੁਛ ਸਵਰਨ ਮੁਦਰਾ ਦੇ ਲਈ ਇਕ ਭਰਾ ਦੂਸਰੇ ਭਰਾ ਦਾ ਕਤਲ ਕਰ ਦਿੰਦਾ ਹੈ। ਮਾਤਾ ਪਿਤਾ ਤਕ ਦੀ ਹੱਤਿਆ ਕਰ ਦਿੰਦਾ ਹੈ। ਇਨਸਾਨ ਦਾ ਜੀਵਨ ਸਵਾਰਥ ਦੇ ਨਾਲ ਭਰ ਗਿਆ ਹੈ। ਸਦਾਚਾਰ , ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਅੱਜ ਸਮਾਜ ਵਿਚੋਂ ਖ਼ਤਮ ਹੋ ਰਹੀ ਹੈ। ਅਲਗਾਵ ਤੇ ਟਕਰਾਵ ਦੀ ਭਾਵਨਾ ਸਭ ਵਿਚ ਪੈਦਾ ਹੋ ਰਹੀ ਹੈ। ਅੱਜ ਪ੍ਰਭੂ ਸ਼੍ਰੀ ਰਾਮ ਅਤੇ ਭਰਤ ਵਰਗੇ ਭਰਾਵਾਂ ਦੀ ਇਸ ਸੰਸਾਰ ਨੂੰ ਬਹੁਤ ਜਰੂਰਤ ਹੈ। ਲੇਕਿਨ ਐਸਾ ਸਮਰਪਣ ਭਾਵ ਸਾਡੇ ਅੰਦਰ ਕਦੋਂ ਆਵੇਗਾ। ਜਦੋਂ ਅਸੀਂ ਗੁਰੂ ਕਿਰਪਾ ਦਵਾਰਾ ਉਸ ਬ੍ਰਹਮ ਤੱਤ ਦੇ ਨਾਲ ਜੁੜ ਜਾਵਾਂਗੇ ਅਤੇ ਈਸ਼ਵਰ ਨੂੰ ਅੰਦਰ ਜਾਣ ਜਾਵਾਂਗੇ।
ਕਥਾ ਵਿਚ ਵਿਸ਼ੇਸ਼ ਰੂਪ ਵਿੱਚ ਡਾ. ਸੰਦੀਪ ਕੁਮਾਰ, ਵਿਪਨ ਕੁਮਾਰ, ਪੰਡਿਤ ਧਨੂੰ ਅਵਸਥੀ,ਤਰਸੇਮ ਸਿੰਘ, ਕ੍ਰਿਸ਼ਨ ਕੁਮਾਰ, ਸੰਦੀਪ ਪਾਂਡੇ, ਸ਼ੰਕਰਪਾਲ, ਨਰੇਸ਼ ਭਨੋਟ, ਰੂਪ ਲਾਲ, ਜਸਪਾਲ ਧੂਨਾ, ਗੌਰਵ ਮਰੀਆ, ਭਰਿੰਦਰ ਪਾਲ, ਨਰੇਸ਼ ਕੁਮਾਰ ਖਿੰਦਰੀ, ਹਰਜਿੰਦਰ ਸਿੰਘ, ਤਰੁਣ ਸ਼ੁਕਲਾ, ਮਦਨ ਲਾਲ ਸ਼ਰਮਾ, ਕਿਰਨਦੀਪ, ਬਾਲ ਕ੍ਰਿਸ਼ਨ ਜੋਸ਼ੀ,ਮਨੋਹਰ ਲਾਲ ਅਤੇ ਰਾਣਾ ਸ਼ੂਗਰ ਮਿੱਲ ਬੁੱਟਰ ਦੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।ਸੰਸਥਾਨ ਦੇ ਵੱਲੋਂ ਸਵਾਮੀ ਰਣਜੀਤਾਨੰਦ ਨੇ ਆਏ ਹੋਏ ਸ਼ਰਧਾਲੂਆਂ ਦਾ ਧੰਨਵਾਦ ਕੀਤਾ । ਸਾਰੇ ਸ਼ਰਧਾਲੂਆਂ ਨੇ ਕਥਾ ਸੁਣ ਕੇ ਅਤੇ ਭਜਨਾ ਉਪਰ ਝੂਮ ਕੇ ਖੂਬ ਆਨੰਦ ਲਿਆ। ਕਥਾ ਦਾ ਸਮਾਪਣ ਤੇ ਪ੍ਰਭੂ ਦੀ ਪਾਵਨ ਆਰਤੀ ਵਿਚ ਆਏ ਹੋਏ ਪਤਵੰਤੇ ਸੱਜਣਾਂ ਦੇ ਨਾਲ ਵਿਸ਼ੇਸ਼ ਰੂਪ ਵਿੱਚ ਬਰਾਂਚ ਪ੍ਰਮੁੱਖ ਸਾਧਵੀ ਸੰਦੀਪ ਭਾਰਤੀ ਜੀ ਅਤੇ ਸਾਧਵੀ ਤਪਸਵੀਨੀ ਭਾਰਤੀ ਜੀ ਸ਼ਾਮਿਲ ਰਹੇ। ਪ੍ਰਸ਼ਾਦ ਰੂਪ ਵਿਚ ਸਾਰੇ ਸ਼ਰਧਾਲੂਆਂ ਨੇ ਲੰਗਰ ਪ੍ਰਾਪਤ ਕੀਤਾ।












