Monday, November 2, 2026
Home Punjab ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਟਰਾਂਸਫੈਟ ਦੀ ਮਾਤਰਾ ਦੀ ਜਾਂਚ ਲਈ ਭਰੇ ਗਏ...

ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਟਰਾਂਸਫੈਟ ਦੀ ਮਾਤਰਾ ਦੀ ਜਾਂਚ ਲਈ ਭਰੇ ਗਏ ਫੂਡ ਸੈਂਪਲ

ਫਿਰੋਜ਼ਪੁਰ, (ਦ ਸਟੈਲਰ ਨਿਊਜ਼): ਮਾਨਯੋਗ ਕਮਿਸ਼ਨਰ ਫੂਡ ਡਾ. ਅਭਿਨਵ ਤ੍ਰਿਖਾ ਦੇ ਹੁਕਮਾਂ ਅਨੁਸਾਰ ਡਾ: ਰਾਜਿੰਦਰ ਪਾਲ ਸਿਵਲ ਸਰਜਨ, ਡਾ: ਹਰਕੀਰਤ ਸਿੰਘ ਡੈਜੀਗਨੇਟਿਡ ਅਫਸਰ ਫੂਡ ਸੇਫਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਅਤੇ ਐਨ.ਸੀ.ਐਮ.ਐਲ ਵੱਲੋ ਸੁਰਜੀਤ ਸਿੰਘ ਨਾਲ ਮਿਲ ਕੇ ਫੂਡ ਟੀਮ ਵੱਲੋ ਸ਼ਹਿਰ ਫਿਰੋਜ਼ਪੁਰ ਵਿਖੇ ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਟਰਾਂਸਫੈਟ ਦੀ ਮਾਤਰਾ ਦੀ ਜਾਂਚ ਲਈ ਨਾਮੀ ਫੈਕਟਰੀਆਂ ਦੇ 12 ਫੂਡ ਸੈਪਲ ਭਰੇ ਗਏ ਸੈਪਲਾਂ ਨੂੰ ਜਾਂਚ ਲਈ ਨਿਰੇਖਣ ਕੇਂਦਰ ਵਿਖੇ ਭੇਜ ਦਿੱਤਾ ਗਿਆ ਹੈ।

Advertisements

ਹਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਰਵੇ ਐਫ.ਐਸ.ਐਸ.ਆਈ ਵੱਲੋ ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਟਰਾਂਸਫੈਟ ਦੀ ਮਾਤਰਾ ਦੀ ਜਾਂਚ ਲਈ ਕਰਵਾਏ ਜਾ ਰਹੇ ਹਨ ਜਿਸਦਾ ਮਕਸਦ ਭਾਰਤ ਨੂੰ ਟਰਾਂਸਫੈਟ ਮੁੱਕਤ ਭੋਜਨ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਆਮ ਜਨਤਾ ਨੂੰ ਦਿਲ ਦੇ ਰੋਗਾਂ ਤੋਂ ਛੁਟਕਾਰਾ ਅਤੇ ਹੋਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਭੋਜਨ ਵਿੱਚ ਟਰਾਂਸ ਫੈਟ ਦੀ ਮਾਤਰਾ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਜਿਵੇਂ ਕਿ ਦਿੱਲ ਸਬੰਧੀ ਬਿਮਾਰੀਆਂ, ਫੈਟੀ ਲਿਵਰ ਦੇ ਰੋਗ, ਮੋਟਾਪਾ ਆਦਿ ਸਿਹਤ ਦੇ ਮੱਦੇਨਜ਼ਰ ਖਾਣੇ ਵਿੱਚ ਰੋਜ਼ਾਨਾ ਇੱਕ ਪ੍ਰਤੀਸ਼ਤ ਤੋਂ ਵੱਧ ਟਰਾਂਸਫੈਟ ਦੀ ਮਾਤਰਾਂ ਭੋਜਨ ਵਿੱਚ ਨਹੀਂ ਹੋਣੀ ਚਾਹੀਦੀ, ਇਸ ਤੋਂ ਵੱਧ ਮਾਤਰਾ ਭੋਜਨ ਵਿੱਚ ਟਰਾਂਸਫੈਟ ਹੋਣ ਨਾਲ ਸਿਹਤ ‘ਤੇ ਮਾੜੇ ਪ੍ਰਭਾਵ ਪੈਂਦੇ ਹਨ। ਟਰਾਂਸਫੈਟ ਬਨਸਪਤੀ, ਬੇਕਰੀ ਪਦਾਰਥ, ਤਲੇ ਹੋਏ ਭੋਜਨ ਵਿੱਚ ਬਹੁ-ਮਾਤਰਾ ਵਿੱਚ ਪਾਇਆ ਜਾਂਦਾ ਹੈ।

LEAVE A REPLY

Please enter your comment!
Please enter your name here