
ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕ੍ਰਿਸਮਿਸ ਦਾ ਤਿਓਹਾਰ ਮਨਾਉਣ ਲਈ ਜੰਗੀਪੱਧਰ ਤੇ ਤਿਆਰੀਆਂ ਚਲ ਰਹੀਆਂ ਹਨ। ਸ਼ੁਕਰਵਾਰ ਨੂੰ ਚਰਚ ਦੇ ਮੁੱਖ ਪਾਸਟਰ ਡਾ. ਹਰਪ੍ਰੀਤ ਸਿੰਘ ਦਿਓਲ ਨੇ ਚਰਚ ਵਿਖੇ ਹੋ ਰਹੀ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਓਹਨਾ ਨੇ ਕਿਹਾ ਕਿ ਹਰ ਸਾਲ ਦੀ ਤਰਾ ਇਸ ਸਾਲ ਵੀ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕ੍ਰਿਸਮਿਸ ਦਾ ਤਿਓਹਾਰ ਬੜੀ ਸ਼ਰਧਾ, ਉਤਸ਼ਾਹ ਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ।

25 ਦਿਸੰਬਰ ਦਾ ਦਿਨ ਮਸੀਹੀ ਭਾਈਚਾਰੇ ਲਈ ਖਾਸ ਦਿਨ ਹੁੰਦਾ ਹੈ ਇਸ ਇਕੋ ਦਿਨ ਹੀ ਸਾਰੀ ਦੁਨੀਆ ਵਿੱਚ ਪ੍ਰਭੂ ਯਿਸ਼ੂ ਮਸੀਹ ਦਾ ਜਨਮਦਿਨ ਮਨਾਇਆ ਜਾਂਦਾ ਹੈ ਇਸ ਮੌਕੇ ਮੁਖ ਪਾਸਟਰ ਦਿਓਲ ਨੇ ਸੰਗਤਾਂ ਦੀ ਸੁਖ ਸਹੂਲਤ ਨੂੰ ਧਿਆਨ ਚ ਰੱਖਦਿਆਂ ਓਹਨਾ ਨੇ ਲੰਗਰ ਲਈ ਲੱਗ ਰਹੇ ਪੰਡਾਲ, ਸੰਗਤ ਦੇ ਬੈਠਣ ਲਈ ਸ਼ੇਡ ,ਪਾਰਕਿੰਗ ਆਦਿ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਓਹਨਾ ਨਾਲ ਪਾਸਟਰ ਗੁਰਸ਼ਰਨ ਕੌਰ ਦਿਓਲ,ਪ੍ਰਧਾਨ ਕੁਲਦੀਪ ਸਿੰਘ ਸੰਧਾਵਾਲੀਆ,ਬ੍ਰਦਰ ਰਾਜਿੰਦਰ ਸਿੰਘ, ਬ੍ਰਦਰ ਮਨਜੀਤ ਸਿੰਘ ਬ੍ਰਦਰ ਹਰਪਿੰਦਰ ਸਿੰਘ, ਬ੍ਰਦਰ ਅਜੈ ਗਿੱਲ, ਬ੍ਰਦਰ ਗਗਨ ਆਦਿ ਹਾਜ਼ਿਰ ਸਨ।












