ਜਿਲ੍ਹਾ ਹੁਸ਼ਿਆਰਪੁਰ ਵਿੱਚ ਸਾਲ 2022 ਦੌਰਾਨ ਪੁਲਿਸ ਵੱਲੋਂ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਕੀਤੀ ਗਈ ਕਾਰਗੁਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਸਰਤਾਜ ਸਿੰਘ ਚਾਹਲ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੀ ਨਿਗਰਾਨੀ ਹੇਠ ਸਾਲ 2022 ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ ਅੰਦਰ ਭੈੜੇ ਪੁਰਸ਼ਾਂ ਅਤੇ ਨਸ਼ੀਲੇ ਪਦਾਰਥਾਂ, ਹੋਰ ਜੁਰਾਇਮ ਪੇਸ਼ਾ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਕੀਤੀ ਗਈ ਹੈ :

Advertisements

ਐਨ.ਡੀ.ਪੀ.ਐਸ. ਐਕਟ

ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲਿਆ ਦੇ ਖਿਲਾਫ ਸਾਲ 2022 ਦੇ ਦੌਰਾਨ ਐਨ.ਡੀ.ਪੀ.ਐਸ. ਐਕਟ ਅਧੀਨ ਕੁੱਲ 598 ਮੁਕੱਦਮੇ ਦਰਜ ਰਜਿਸਟਰ ਕਰਕੇ 851 ਅਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਨਸ਼ੀਲਾ ਪਦਾਰਥ 34 ਕਿਲੋ 09 ਗ੍ਰਾਮ 240 ਮਿਲੀ ਗ੍ਰਾਮ, ਡੋਡੇ ਚੂਰਾ ਪੋਸਤ 892 ਕਿਲੋ 250 ਗ੍ਰਾਮ, ਅਫੀਮ 18 ਕਿਲੋ 825 ਗ੍ਰਾਮ 55
ਮਿਲੀ ਗ੍ਰਾਮ, ਚਰਸ 01 ਕਿਲੋ, ਗਾਂਜਾ 10 ਕਿਲੋ 862 ਗ੍ਰਾਮ, ਭੰਗ 34 ਗ੍ਰਾਮ, ਹੈਰੋਇਨ 6 ਕਿਲੋ 735 ਗ੍ਰਾਮ 90 ਮਿਲੀ ਗ੍ਰਾਮ, ਫੋਪਪੇ ਹੁਸਕ ਗਰੲੲਨ ਪਲੳਨਟ 10 ਕਿਲੋ 765 ਗ੍ਰਾਮ, ਨਸ਼ੀਲੀਆ ਗੋਲੀਆਂ ਅਤੇ ਕੈਪਸੂਲ 76755, ਨਸ਼ੀਲੇ ਟੀਕੇ 366, ਡਰੱਗ ਮਨੀ 31,66,925/- ਰੁਪਏ ਬ੍ਰਾਮਦ ਕੀਤੇ ਗਏ ਹਨ।

ਆਬਕਾਰੀ ਐਕਟ

ਗੈਰ ਕਾਨੂੰਨੀ ਢੰਗ ਨਾਲ ਨਜਾਇਜ ਤਰੀਕੇ ਨਾਲ ਸਰਾਬ ਵੇਚਣ ਵਾਲਿਆ ਦੇ ਖਿਲਾਫ ਆਬਕਾਰੀ ਐਕਟ
ਤਹਿਤ ਕੁੱਲ 233 ਕੇਸ ਦਰਜ ਰਜਿਸਟਰ ਹੋਏ ਅਤੇ 254 ਅਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ ਨਜਾਇਜ ਸ਼ਰਾਬ 1915320 ਮਿਲੀ ਲੀਟਰ, ਜਾਇਜ ਸ਼ਰਾਬ 6430975 ਮਿਲੀ ਲੀਟਰ, ਬੀਅਰ 45270 ਮਿਲੀ ਲੀਟਰ, ਚਾਲੂ ਭੱਠੀਆਂ 02 ਅਤੇ ਲਾਹਨ 255260 ਲੀਟਰ ਬ੍ਰਾਮਦ ਕੀਤੀ ਗਈ।

ਜੂਆ ਐਕਟ

ਜੂਆ ਅਤੇ ਦੜਾ ਸੱਟਾ ਖੇਲਣ ਵਾਲਿਆ ਦੇ ਖਿਲਾਫ ਜੂਆ ਐਕਟ ਅਧੀਨ ਕੁੱਲ 84 ਕੇਸ ਦਰਜ ਰਜਿਸਟਰ
ਹੋਏ ਜਿਨ੍ਹਾਂ ਵਿੱਚ 102 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਿਨਾਂ ਪਾਸੋਂ ਕੁੱਲ 7,63,500/- ਰੁਪਏ ਦੀ ਬ੍ਰਾਮਦਗੀ ਕੀਤੀ ਗਈ ਹੈ ।

ਅਸਲਾ ਐਕਟ

ਗੈਰ ਕਾਨੂੰਨੀ ਅਸਲਾ ਰੱਖਣ ਵਾਲੇ ਵਿਅਕਤੀਆਂ ਦੇ ਖਿਲਾਫ ਸਾਲ 2022 ਦੌਰਾਨ ਅਸਲਾ ਐਕਟ ਅਧੀਨ
ਕੁੱਲ 15 ਕੇਸ ਦਰਜ ਰਜਿਸਟਰ ਹੋਏ ਅਤੇ 26 ਅਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 35 ਪਿਸਟਲ, 03 ਰਿਵਾਲਵਰ, 01 ਗੰਨ, 10 ਮੈਗਜੀਨ, 170 ਕਾਰਤੂਸ ਅਤੇ 22 ਖਾਲੀ ਕਾਰਤੂਸ ਬ੍ਰਾਮਦ ਕੀਤੇ ਗਏ।

ਮੁਜਰਿਮ ਇਸ਼ਤਿਹਾਰੀਆਂ/ ਭਗੋੜਿਆਂ ਵਿਰੁੱਧ ਕਾਰਵਾਈ

ਪਿਛਲੇ ਸਮੇਂ ਦੌਰਾਨ ਵੱਖ ਵੱਖ ਮੁਕੱਦਮਿਆਂ ਵਿੱਚ ਚੱਲ ਰਹੇ ਮੁਜਰਿਮ ਇਸ਼ਤਿਹਾਰੀਆਂ/ ਭਗੋੜਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਸਾਲ 2022 ਦੌਰਾਨ 166 ਮੁਜਰਿਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਅਣਸੁਲਝੇ ਕੇਸਾਂ ਸਬੰਧੀ

ਪਿਛਲੇ ਸਮੇਂ ਦੌਰਾਨ ਵੱਖ ਵੱਖ ਜੁਰਮਾਂ ਅਧੀਨ ਦਰਜ ਅਣਸੁਲਝੇ ਮੁਕੱਦਮਿਆਂ ਵਿੱਚ ਸਾਲ 2022 ਵਿੱਚ ਜਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਵਲੋਂ ਕਾਰਵਾਈ ਕਰਕੇ ਅਣਸੁਲਝੇ ਕੇਸਾਂ ਨੂੰ ਟਰੇਸ ਕਰਨ ਲਈ ਵੱਖ-ਵੱਖ ਪਹਿਲੂਆਂ ਤੇ ਕੰਮ ਕਰਦੇ ਹੋਏ ਹੇਠ ਲਿਖੇ ਅਨੁਸਾਰ ਅਣਸੁਲਝੇ ਮੁਕੱਦਮੇ ਟਰੇਸ ਕੀਤੇ ਗਏ ਹਨ:-
ਕਤਲ = 01, ਖੋਹ = 28

ਜਾਇਦਾਦ ਵਿਰੁੱਧ ਅਪਰਾਧਾ ਵਿੱਚ ਬ੍ਰਾਮਦਗੀ

ਜਾਇਦਾਦ ਵਿਰੁੱਧ ਅਪਰਾਧਾ ਵਿੱਚ ਪਬਲਿਕ ਵੱਲੋਂ ਦਿੱਤੀਆਂ ਗਈਆਂ ਦਰਖਾਸਤਾਂ ਵਿੱਚ ਵੱਖ-ਵੱਖ ਧਾਰਾਵਾਂ ਹੇਠ ਦਰਜ ਹੋਏ 626 ਮੁਕੱਦਮਿਆਂ ਵਿੱਚੋਂ 379 ਮੁਕੱਦਮਿਆਂ ਨੂੰ ਟਰੇਸ ਕਰਕੇ ਚੋਰੀ ਹੋਈ ਜਾਇਦਾਦ ਵਿੱਚੋਂ ਕੁੱਲ ਰਕਮ 3,00,30,710/- ਰੁਪਏ ਦੀ ਜਾਇਦਾਦ ਬ੍ਰਾਮਦ ਕੀਤੀ ਗਈ ਹੈ ਅਤੇ ਬਾਕੀ ਰਹਿੰਦੇ ਕੇਸਾਂ ਨੂੰ ਵੀ ਜਲਦ ਤੋ ਜਲਦ ਟਰੇਸ ਕਰ ਲਿਆ ਜਾਵੇਗਾ ।

ਐਨ.ਡੀ.ਪੀ.ਐਸ. ਐਕਟ ਦੇ ਨਸ਼ਟ ਕੀਤੇ ਗਏ ਮਾਲ ਦਾ ਵੇਰਵਾ

ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਸਬੰਧ ਵਿੱਚ ਦਰਜ ਹੋਏ ਮੁਕੱਦਮਿਆਂ ਵਿੱਚ ਬ੍ਰਾਮਦ ਹੋਏ ਮਾਲ ਮੁਕੱਦਮਾ ਨੂੰ ਸਾਲ 2022 ਵਿੱਚ ਨਸ਼ਟ ਕੀਤਾ ਗਿਆ ਹੈ ਜਿਹਨਾਂ ਵਿੱਚ ਐਨ.ਡੀ.ਪੀ.ਐਸ. ਐਕਟ ਦੇ 738 ਕੇਸਾਂ ਦਾ ਮਾਲ ਮੁਕੱਦਮਾ, ਜਿਨਾਂ ਵਿੱਚ ਡੋਡੇ ਚੂਰਾ ਪੋਸਤ 6104 ਕਿਲੋ 025 ਗ੍ਰਾਮ, ਨਸ਼ੀਲਾ ਪਾਊਡਰ 39 ਕਿਲੋ 588 ਗ੍ਰਾਮ, ਹੈਰੋਇਨ 6 ਕਿਲੋ 539
ਗ੍ਰਾਮ 460 ਮਿਲੀਗ੍ਰਾਮ, ਨਸ਼ੀਲੇ ਕੈਪਸੂਲ 39456, ਨਸ਼ੀਲੀ ਗੋਲੀਆਂ 34240, ਨਸ਼ੀਲੀਆਂ ਸ਼ੀਸ਼ੀਆਂ 125, ਨਸ਼ੀਲੇ ਟੀਕੇ 524,
ਚਰਸ 01 ਕਿਲੋ 415 ਗ੍ਰਾਮ, ਫੋਪਪੇ ਹੁਸਕ ਗਰੲੲਨ ਪਲੳਨਟ 77 ਕਿਲੋ 175 ਗ੍ਰਾਮ, ਅਫੀਮ 12 ਕਿਲੋ 279 ਗ੍ਰਾਮ, ਗਾਂਜਾ 15 ਕਿਲੋ 32 ਗ੍ਰਾਮ, ਸਮੈਕ 517 ਗ੍ਰਾਮ, 9 ਸਿਰੰਜਸ ਅਤੇ 01 ਡਿਜੀਟਲ ਸਕੇਲ (ਸ਼ਮੳਲਲ) ਨੂੰ ਨਸ਼ਟ ਕਰਵਾਇਆ ਗਿਆ ਹੈ ।

ਮੋਟਰ ਵਹੀਕਲ ਐਕਟ ਅਧੀਨ ਕੀਤੇ ਚਲਾਨਾਂ ਅਤੇ ਜੁਰਮਾਨੇ ਦਾ ਵੇਰਵਾ

ਸਾਲ 2022 ਦੌਰਾਨ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮੋਟਰ ਵਹੀਕਲ ਐਕਟ ਅਧੀਨ ਸਾਲ 2022 ਦੌਰਾਨ ਕੁੱਲ 19654 ਚਲਾਨ ਕੀਤੇ ਗਏ ਅਤੇ ਜਿਹਨਾਂ ਵਿੱਚ 01,07,25,190/- ਜੁਰਮਾਨਾ ਹੋਇਆ ਹੈ। ਇਸ ਤੋ ਇਲਾਵਾ ਇਸ ਸਾਲ ਦੌਰਾਨ ਜਿਲ੍ਹਾ ਹਜਾਂ ਦੇ ਟਰੈਫਿਕ ਐਜੁਕੇਸ਼ਨ ਸੈਲ ਵੱਲੋਂ ਵੱਖ ਵੱਖ ਸਕੂਲਾਂ,ਕਾਲਜਾਂ, ਟੈਕਸੀ ਯੂਨੀਅਨਾਂ, ਟਰੱਕ ਯੂਨੀਅਨਾਂ, ਟੈਂਪੂ ਯੂਨੀਅਨਾਂ ਵਿੱਚ ਜਾ ਕੇ ਸੈਮੀਨਾਰ ਲਗਾ ਕੇ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਹੈ।

ਟ੍ਰੈਵਲ ਏਜੰਟਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਦਾ ਵੇਰਵਾ

ਸਾਲ 2022 ਦੌਰਾਨ ਪਬਲਿਕ ਦੀਆਂ ਸ਼ਿਕਾਇਤਾਂ ਬਾਬਤ ਟਰੈਵਲ ਏਜੰਟਾਂ ਵੱਲੋਂ ਉਹਨਾਂ ਪਾਸੋਂ ਪੈਸੇ ਠੱਗਣ ਬਾਰੇ ਕਾਰਵਾਈ ਕਰਦੇ ਹੋਏ ਟਰੈਵਲ ਏਜੰਟਾਂ ਖਿਲਾਫ 55 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਏਜੰਟਾਂ ਪਾਸੋਂ ਕੁੱਲ 75,00,000/- ਰੁਪੈ ਵਾਪਸ ਕਰਵਾਏ ਗਏ।

LEAVE A REPLY

Please enter your comment!
Please enter your name here