ਹੁਸ਼ਿਆਰਪੁਰ ਵਿੱਚ ਸਕੂਲ ਅਧਿਆਪਕ ਤੇ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਲੱਗੇ ਦੋਸ਼, ਗਿ੍ਰਫਤਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਨਾਲ ਲੱਗਦੇ ਥਾਣਾ ਬੁੱਲੋਵਾਲ ਅਧੀਨ ਆਉਦੇ ਪਿੰਡ ਸ਼ਾਮ ਚੌਰਾਸੀ ਦਾ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਇੱਕ ਸਕੂਲ ਅਧਿਆਪਕ ਤੇ ਲੜਕੀਆ ਨਾਲ ਜ਼ਬਰ-ਜ਼ਿਨਾਹ ਕਰਨ ਤੇ ਆਰੋਪ ਲਗਾਏ ਗਏ ਹਨ। ਅਧਿਆਪਕ ਵੱਲੋ ਨਸ਼ੇ ਦੀ ਹਾਲਤ ਵਿੱਚ ਆਪਣੀ ਸਕੂਲ ਦੀਆ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕੀਤੀਆ ਗਈਆ। ਪਿੰਡ ਵਾਸੀਆ ਨੇ ਅਧਿਆਪਕ ਖਿਲਾਫ ਜੰਮ ਕੇ ਵਿਰੋਧ ਕੀਤਾ ਪਰ ਪਿੰਡ ਵਾਸੀਆ ਵੱਲੋ ਸਕੂਲ ਪਹੁੰਚਣ ਤੋ ਪਹਿਲਾ ਹੀ ਮੁਲਜ਼ਮ ਅਧਿਆਪਕ ਫਰਾਰ ਹੋ ਗਿਆ।

Advertisements

ਪਿੰਡ ਵਾਸੀਆ ਦਾ ਕਹਿਣਾ ਹੈ ਕਿ ਅਧਿਆਪਕ ਵੱਲੋ ਪਹਿਲਾ ਵੀ ਲ਼ੜਕੀਆ ਨਾਲ ਅਸ਼ਲੀਲ ਹਰਕਤਾਂ ਕੀਤੀਆ ਗਈਆ ਸਨ ਪਰ ਉਹਨਾਂ ਵੱਲੋ ਸ਼ਿਕਾਇਤ ਕਰਨ ਤੇ ਉਸਨੂੰ ਬਰਖਾਸਤ ਨਹੀਂ ਕੀਤਾ ਗਿਆ। ਪਿੰਡ ਵਾਸੀਆ ਵੱਲੋ ਸਕੂਲ ਖਿਲਾਫ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪੁਲਿਸ ਨੇ ਮੁਲਜ਼ਮ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here