ਸ਼ਹਿਰ ਵਾਸੀਆਂ ਦੀ ਮੰਗਾ ਨੂੰ ਹੱਲ ਕਰਵਾਉਣਾ ਮੇਰਾ ਫਰਜ਼: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਨ ਲਈ ਅਵੀ ਰਾਜਪੂਤ ਅਤੇ ਉਨ੍ਹਾਂ ਦੀ ਟੀਮ ਨੇ ਕਾਰਪੋਰੇਸ਼ਨ ਦੇ ਡਿਵੈਲਪਮੈਂਟ ਅਧਿਕਾਰੀ ਰਾਹੁਲ ਗਗਨੇਜਾ ਅਤੇ ਸੈਕਟਰੀ ਸੁਸ਼ਾਂਤ ਭਾਟੀਆ ਨੂੰ ਮੰਗ ਪੱਤਰ ਦਿੱਤਾ ਜਿਸ ਵਿਚ ਸ਼ਹਿਰ ਦੇ ਵਿਚ ਆਮ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ ਜਿਸ ਵਿਚ ਗਰੀਬ ਲੋਕਾਂ ਫੜੀ ਵਾਲਿਆ ਨੂੰ ਤੰਗ ਪ੍ਰੇਸ਼ਾਨ ਨਾ ਕਿੱਤਾ ਜਾਵੇ ਉਸ ਬਾਰੇ ਮੰਗ ਰੱਖੀ

Advertisements

ਸ਼ਹੀਦ ਏ ਆਜ਼ਮ ਊਧਮ ਸਿੰਘ ਜੀ ਦਾ ਬੁੱਤ ਜਲਦ ਤੋਂ ਜਲਦ ਕਾਰਪੋਰੇਸ਼ਨ ਲਗਵਾਉਣ ਲਈ ਜਗਾਹ ਦੇਵੇ  ਉਸ ਲਈ ਮੰਗ ਕਿੱਤੀ ਅਤੇ ਕਪੂਰਥਲਾ ਹਲਕੇ ਦੇ ਕਾਰੋਬਾਰੀਆਂ ਨੂੰ  ਵਧੀਆਂ ਨੀਤੀਆਂ ਦੇ ਤਹਿਤ ਕੰਮ ਕਰਨ ਲਈ ਸਹਾਇਤਾ ਦਿੱਤੀ ਜਾਵੇ ਇਹ ਮੰਗ ਕਿੱਤੀ ਅਤੇ ਸ਼ਹਿਰ ਵਾਸੀਆਂ ਨੂੰ ਪਾਣੀ ਦੇ ਟੈਂਕਰ ਕਾਰਪੋਰੇਸ਼ਨ ਵੱਲੋ ਪਹਿਲਾ ਦੀ ਤਰਾਹ ਦਿੱਤੇ ਜਾਨ ਜਿਸ ਨਾਲ ਕਿਸੇ ਦੇ ਪਰਿਵਾਰਿਕ ਤੋਰ ਤੇ ਬਹੁਤ ਜਰੂਰੀ ਕੰਮ ਨਾ ਰੁਕ ਸਕੇ ਅਤੇ ਸ਼ਹਿਰ ਵਾਸੀਆਂ ਦੇ ਪਹਿਲਾ ਵਾੰਗ ਆਸਾਨੀ ਨਾਲ ਕੰਮ ਚਲ ਸਕਣ ਹਲਕੇ ਦੇ ਲੋਕਾਂ ਦੀ ਆਵਾਜ਼ ਹੋਣ ਦੇ ਨਾਤੇ ਹੋਰ ਵੀ ਜੋ ਲੋਕਾਂ ਦੀਆਂ ਮੁਸ਼ਕਿਲਾਂ ਹੋਣਗੀਆਂ ਓਹਨਾ ਨੂੰ ਵੀ ਪ੍ਰਸ਼ਾਸ਼ਨ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਜੱਦੋ ਤਕ ਹਰ ਉਹ ਮਸਲਾ ਹੱਲ ਨਾ ਹੋ ਜਾਵੇ ਜੋ ਕਪੂਰਥਲਾ ਦੇ ਲੋਕਾਂ ਲਈ ਜਰੂਰੀ ਹੈ ਇਸ ਮੌਕੇ ਮੇਰੇ ਨਾਲ ਧੀਰਜ ਨੱਯਰ, ਕੁਲਦੀਪਕ ਧੀਰ, ਸੁਮੀਤ ਕਪੂਰ, ਰਾਜਾ ਸਿੱਧੂ, ਰਾਜੇਸ਼, ਗੌਰਵ ਪੰਡਿਤ, ਲਖਬੀਰ, ਅਮਿਤ ਅਰੋੜਾ, ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here