Sunday, November 1, 2026
Home Punjab ਪ੍ਰਦੀਪ ਸਿੰਘ ਕਤਲਕਾਂਡ ਵਿੱਚ ਆਇਆ ਨਵਾਂ ਮੌੜ, ਮੁਲਜ਼ਮ ਸਤਬੀਰ ਦੀ ਪਤਨੀ ਨੇ...

ਪ੍ਰਦੀਪ ਸਿੰਘ ਕਤਲਕਾਂਡ ਵਿੱਚ ਆਇਆ ਨਵਾਂ ਮੌੜ, ਮੁਲਜ਼ਮ ਸਤਬੀਰ ਦੀ ਪਤਨੀ ਨੇ ਨਿਹੰਗ ਸਿੰਘ ਤੇ ਲਗਾਏ ਆਰੋਪ

ਆਨੰਦਪੁਰ ਸਾਹਿਬ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਹੋਲੇ-ਮੁਹੱਲੇ ਦੋਰਾਨ ਇੱਕ ਐਨਆਰਆਈ ਪ੍ਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸਦੋ ਬਾਅਦ ਅੱਜ ਉਹਨਾਂ ਦਾ ਜੱਦੀ ਪਿੰਡ ਪੂਰੇ ਰਸਮ-ਰਿਵਾਜ਼ਾ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਪਰ ਇਸ ਕਤਲਕਾਂਡ ਨੂੰ ਲੈ ਕੇ ਇੱਕ ਨਵਾਂ ਮੌੜ ਆਇਆ ਹੈ। ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ ਮੁਲਜ਼ਮ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ। ਇਸ ਦੋਰਾਨ ਮੁਲਜ਼ਮ ਸਤਬੀਰ ਦੀ ਪਤਨੀ ਨੇ ਦੱਸਿਆ ਕਿ ਉਸਦੇ ਪਤੀ ਸਤਬੀਰ ਨੂੰ ਬੇਵਜਾਂ ਫਸਾਇਆ ਜਾ ਰਿਹਾ ਹੈ।

Advertisements

ਉਹਨਾਂ ਕਿਹਾ ਕਿ ਪ੍ਰਦੀਪ ਤੇ ਉਸਦੇ ਪਤੀ ਨੇ ਨਹੀਂ ਸਗੋਂ ਪ੍ਰਦੀਪ ਸਿੰਘ ਨੇ ਹਮਲਾ ਕੀਤਾ ਸੀ ਅਤੇ ਉਸਨੇ ਪਹਿਲਾ ਤਲਵਾਰ ਨਾਲ ਉਸਦੀ ਬਾਹ ਵੱਢ ਦਿੱਤੀ ਅਤੇ ਫਿਰ ਉਸਦੀ ਦੂਜਾ ਹੱਥ ਵੀ ਵੱਢ ਦਿੱਤਾ ਗਿਆ। ਪਤਨੀ ਨੇ ਕਿਹਾ ਕਿ ਜੇਕਰ ਸਤਬੀਰ ਦਾ ਹੱਥ ਅਤੇ ਬਾਹ ਹੀ ਵੱਢ ਦਿੱਤੀ ਗਈ ਸੀ ਤਾਂ ਉਹ ਪ੍ਰਦੀਪ ਤੇ ਕਿਵੇਂ ਹਮਲਾ ਕਰ ਸਕਦਾ ਸੀ। ਉਹਨਾਂ ਕਿਹਾ ਕਿ ਪੁਲਿਸ ਨੇ ਬਿਨਾਂ ਜਾਂਚ ਤੇ ਉਸਦੇ ਪਤੀ ਨੂੰ ਮੁਲਜ਼ਮ ਬਣਾਇਆ ਜੋ ਕਿ ਬਿਲਕੁੱਲ ਹੀ ਬੇਕਸੂਰ ਹੈ। ਪਤਨੀ ਨੇ ਸਰਕਾਰ ਨੂੰ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਪੂਰੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇ ਅਤੇ ਇੱਕ ਮਾਮਲੇ ਦਾ ਹੀ ਪੱਖ ਨਾ ਜਾਂਣਿਆ ਜਾਵੇ।

LEAVE A REPLY

Please enter your comment!
Please enter your name here