ਕਰਨਾਟਕ ਵਿੱਚ ਕਾਂਗਰਸ ਦਾ ਚੱਲਿਆਂ ਪੰਜਾਂ, ਪ੍ਰਿਅੰਕਾ ਗਾਂਧੀ ਤੇ ਰਾਹੁਲ ਨੇ ਲੋਕਾਂ ਦਾ ਕੀਤਾ ਧੰਨਵਾਦ

ਕਰਨਾਟਕ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ । ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਵੱਡੀ ਲੀਡ ਨਾਲ ਜਿੱਤ ਹਾਸਿਲ ਕੀਤੀ ਹੈ। ਭਾਵੇਂ ਹੀ ਪੰਜਾਬ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਸਰਕਾਰ ਨੂੰ ਹਾਰ ਦਾ ਮੂੰਹ ਦਾ ਦੇਖਣਾ ਪਿਆ ਪਰ ਕਾਂਗਰਸ ਨੇ ਭਾਰੀ ਬਹੁਮਤ ਨਾਲ ਕਰਨਾਟਕ ਵਿੱਚ ਆਪਣਾ ਪੰਜਾਂ ਚਲਾ ਦਿੱਤਾ ਹੈ। ਕਾਂਗਰਸ ਦੀ ਵੱਡੀ ਜਿੱਤ ਤੋ ਬਾਅਦ ਪਿ੍ਰਅੰਕਾਂ ਗਾਂਧੀ ਨੇ ਸੂਬੇ ਦਾ ਲੋਕਾਂ ਦਾ ਧੰਨਵਾਦ ਕੀਤਾ ਹੈ।

Advertisements

ਇਸ ਦੋਰਾਨ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ‘ਕਾਂਗਰਸ ਪਾਰਟੀ ਨੂੰ ਇਤਿਹਾਸਕ ਜਨਾਦੇਸ਼ ਦੇਣ ਲਈ ਕਰਨਾਟਕ ਦੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਇਹ ਤੁਹਾਡੇ ਮੁੱਦਿਆਂ ਦੀ ਜਿੱਤ ਹੈ। ਇਹ ਤਰੱਕੀ ਦੇ ਵਿਚਾਰ ਨੂੰ ਤਰਜੀਹ ਦੇਣ ਲਈ ਕਰਨਾਟਕ ਦੀ ਜਿੱਤ ਹੈ। ਇਹ ਰਾਜਨੀਤੀ ਦੀ ਜਿੱਤ ਹੈ ਜੋ ਦੇਸ਼ ਨੂੰ ਇਕਜੁੱਟ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, ‘ਕਰਨਾਟਕ ਕਾਂਗਰਸ ਦੇ ਸਾਰੇ ਮਿਹਨਤੀ ਵਰਕਰਾਂ ਅਤੇ ਨੇਤਾਵਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਤੁਹਾਡੀ ਸਾਰੀ ਮਿਹਨਤ ਰੰਗ ਲਿਆਈ। ਕਾਂਗਰਸ ਪਾਰਟੀ ਕਰਨਾਟਕ ਦੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਲਾਗੂ ਕਰਨ ਲਈ ਤਨਦੇਹੀ ਨਾਲ ਕੰਮ ਕਰੇਗੀ। ਜੈ ਕਰਨਾਟਕ, ਜੈ ਕਾਂਗਰਸ।

LEAVE A REPLY

Please enter your comment!
Please enter your name here