Monday, October 19, 2026
Home International ਕੈਨੇਡਾ ਦੇ 10 ਹੋਰ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ

ਕੈਨੇਡਾ ਦੇ 10 ਹੋਰ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ

ਕੈਨੇਡਾ (ਦ ਸਟੈਲਰ ਨਿਊਜ਼)। ਕੈਨੇਡਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ 10 ਹੋਰ ਜੰਗਲਾਂ ਵਿੱਚ ਅੱਗ ਲੱਗ ਗਈ ਹੈ। ਇਸ ਦੇ ਨਾਲ ਹੀ ਇਸ ਸਾਲ ਹੁਣ ਤੱਕ ਕੁੱਲ 2,405 ਜੰਗਲਾਂ ਵਿੱਚ ਅੱਗ ਲੱਗ ਚੁੱਕੀ ਹੈ। ਇੰਟਰ ਏਜੰਸੀ ਫੌਰੈਸਟ ਫਾਇਰ ਸੈਂਟਰ ਨੇ ਆਪਣੀ ਵੈੱਬਸਾਈਟ ਤੇ ਰੋਜ਼ਾਨਾ ਦੀ ਰਿਪੋਰਟ ਵਿੱਚ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਹੋਰ 89 ਜੰਗਲਾਂ ਵਿੱਚ ਅੱਗ ਸ਼ੁਰੂ ਹੋਈ, ਜਦੋਂਕਿ 114 ਜੰਗਲਾਂ ਵਿੱਚ ਅੱਗ ਤੇ ਕਾਬੂ ਪਾ ਲਿਆ ਗਿਆ ਹੈ।

Advertisements

ਇਨ੍ਹਾਂ ਜੰਗਲਾਂ ਵਿੱਚ ਲੱਗੀ ਅੱਗ ਹੁਣ ਤੱਕ 45,000 ਵਰਗ ਕਿਲੋਮੀਟਰ ਵਿੱਚ ਫੈਲ ਚੁੱਕੀ ਹੈ। ਅਲਬਰਟਾ ਸੂਬੇ ਵਿੱਚ ਗਰਮ ਅਤੇ ਖ਼ੁਸ਼ਕ ਮੌਸਮ ਹੋਣ ਕਾਰਨ ਅੱਗ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ।   

LEAVE A REPLY

Please enter your comment!
Please enter your name here