ਪਿੰਡ ਜਲਾਲ ਚੱਕ ਵਿਖੇ ਪੁੱਤ ਨੇ ਆਪਣੇ ਪਿਤਾ ਦੇ ਮਾਰੀ ਗੋਲੀ, ਹਾਲਤ ਗੰਭੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਮਨੂ ਰਾਮਪਾਲ। ਬਲਾਕ ਦਸੂਹਾ ਦੇ ਪਿੰਡ ਜਲਾਲ ਚੱਕ ਵਿਖੇ ਅਮਰਜੀਤ ਸਿੰਘ ਰਿਟਾਇਰਡ ਫੌਜੀ ਵੱਲੋਂ ਆਪਣੇ ਪਿਤਾ ਵੀਰ ਸਿੰਘ ਨਾਲ ਲੜਾਈ ਝਗੜਾ ਕਰ ਕੇ ਉਸ ਨੂੰ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ ਸਤਨਾਮ ਸਿੰਘ ਨੂੰ ਹੈਲਪਲਾਈਨ ਨੰਬਰ 112 ਤੂੰ ਕਾਲ ਆਈ ਕਿ ਵੀਰ ਸਿੰਘ ਨੂੰ ਉਸਦੇ ਲੜਕੇ ਅਮਰਜੀਤ ਸਿੰਘ ਨੇ ਲੜਾਈ ਝਗੜਾ ਕਰਕੇ ਗੋਲੀ ਮਾਰ ਦਿੱਤੀ ਹੈ।

Advertisements

ਸੂਚਨਾ ਮਿਲਦੇ ਹੀ ਏ.ਐਸ. ਆਈ ਸਤਨਾਮ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਜਲਾਲ ਚੱਕ ਵਿਖੇ ਪਹੁੰਚੇ ਹੈ ਜਖਮੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਸੰਬੰਧੀ ਐਸ. ਐਚ. ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਰਿਟਾਇਰਡ ਫੌਜੀ ਹੈ ਜਿਸ ਨੇ ਆਪਣੇ ਪਿਤਾ ਵੀਰ ਸਿੰਘ ਨੂੰ ਮਾਰ ਦੇਣ ਦੀ ਨਿਯਤ ਨਾਲ ਆਪਣੀ ਲਾਇਸੈਂਸੀ ਗੰਨ ਨਾਲ ਗੋਲੀਆਂ ਮਾਰ ਕੇ ਜ਼ਖਮੀ ਕੀਤਾ। ਉਸ ਉੱਪਰ ਧਾਰਾ 307, 336 ਭ.ਦ, ਅਤੇ 27/54/59 ਅਧੀਨ ਕੇਸ ਦਰਜ ਕਰਕੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here