ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ, ਇੱਕੋ ਪਰਿਵਾਰ ਦੇ 7 ਮੈਂਬਰ ਜ਼ਖ਼ਮੀ

ਬਟਾਲਾ (ਦ ਸਟੈਲਰ ਨਿਊਜ਼)। ਬਟਾਲਾ-ਗੁਰਦਾਸਪੁਰ ਜੀ.ਟੀ. ਰੋਡ ਤੇ 2 ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਇੱਕੋ ਪਰਿਵਾਰ ਦੇ 7 ਮੈਂਬਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ਵਾਸੀ ਨੌਸ਼ਹਿਰਾ ਮੱਝਾ ਸਿੰਘ ਆਪਣੀ ਇਨੋਵਾ ਕਾਰ ਤੇ ਸਵਾਰ ਹੋ ਕੇ ਪਰਿਵਾਰਕ ਮੈਂਬਰਾਂ ਨਾਲ ਬਟਾਲਾ ਤੋਂ ਨੌਸ਼ਹਿਰਾ ਮੱਝਾ ਸਿੰਘ ਜਾ ਰਿਹਾ ਸੀ।

Advertisements

ਜਦੋਂ ਉਹ ਬਟਾਲਾ-ਗੁਰਦਾਸਪੁਰ ਰੋਡ ਨੇੜੇ ਪਹੁੰਚਿਆਂ ਤਾਂ ਇੱਕ ਗੱਡੀ ਜਿਸ ਨੂੰ ਹਰਵਿੰਦਰ ਸਿੰਘ ਵਾਸੀ ਅੰਮ੍ਰਿਤਸਰ ਚਲਾ ਰਿਹਾ ਸੀ, ਦਾ ਅਚਾਨਕ ਟਾਇਰ ਪੈਂਕਚਰ ਹੋ ਗਿਆ, ਜਿਸ ਕਾਰਨ ਇਹ ਗੱਡੀ ਡਿਵਾਈਡਰ ਨਾਲ ਟਕਰਾਉਣ ਉਪਰੰਤ ਦੂਜੀ ਸਾਈਡ ਤੇ ਆ ਰਹੀ ਇਨੋਵਾ ਨਾਲ ਜਾ ਟਕਰਾਈ, ਇਨੋਵਾ ਕਾਰ ਵਿੱਚ ਸਵਾਰ ਇੱਕੋਂ ਪਰਿਵਾਰ ਦੇ 7 ਮੈਂਬਰ ਜ਼ਖ਼ਮੀ ਹੋ ਗਏ ਅਤੇ ਦੋਵੇਂ ਗੱਡੀਆਂ ਕਾਫੀ ਨੁਕਸਾਨੀਆਂ ਗਈਆਂ।

LEAVE A REPLY

Please enter your comment!
Please enter your name here