ਵਾਰਦਾਤ ਨੂੰ ਅੰਜ਼ਾਮ ਦੇ ਕੇ ਭੱਜ ਰਹੇ ਬਦਮਾਸ਼ ਹੋਏ ਸੜਕ ਹਾਦਸੇ ਦਾ ਸ਼ਿਕਾਰ, ਲੋਕਾਂ ਨੇ ਫੜ ਕੀਤੇ ਪੁਲਸ ਹਵਾਲੇ

ਮੋਗਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮੋਗਾ ਵਿੱਚ ਕਿਸੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਭੱਜ ਰਹੇ ਬਦਮਾਸ਼ਾਂ ਦਾ ਮੋਟਰਸਾਈਕਲ ਲੋਹਾਰਾ ਚੌਂਕ ਕਿਸੇ ਵਾਂਹਨ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ।

Advertisements

ਜਦੋਂ ਜ਼ਖਮੀ ਹਾਲਤ ਵਿੱਚ ਉਕਤ ਨੌਜਵਾਨਾਂ ਨੂੰ ਇਲਾਜ ਲਈ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨ ਲੋਕਾਂ ਕੋਲੋਂ ਛੁੱਟ ਕੇ ਭੱਜਣ ਲੱਗੇ ਤਾਂ ਇਕੱਤਰ ਲੋਕਾਂ ਨੇ ਸ਼ੱਕ ਦੇ ਆਧਾਰ ਤੇ ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲੋ ਦੋ ਰਿਵਾਲਵਰ ਬਰਾਮਦ ਹੋਏ।

ਲੋਕਾਂ ਨੇ ਦੋਵਾਂ ਜ਼ਖਮੀ ਹੋਏ ਬਦਮਾਸ਼ਾਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਫੜੇ ਗਏ ਬਦਮਾਸ਼ਾਂ ਨੂੰ ਪੁੱਛ-ਗਿੱਛ ਲਈ ਸੀ.ਆਈ.ਏ ਮਹਿਣਾ ਲਿਜਾਇਆ ਗਿਆ ਹੈ। ਪੁਲਸ ਵੱਲੋ ਮੁਲਜ਼ਮਾਂ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here