Tuesday, October 20, 2026
Home International 11 ਸਾਲ ਲੜਕੇ ਦੇ ਹੱਥ ਉੱਡਦੇ ਜਹਾਜ਼ ਦਾ ਫੜਾਇਆ ਕੰਟਰੋਲ, ਵਾਪਰਿਆ ਭਿਆਨਕ...

11 ਸਾਲ ਲੜਕੇ ਦੇ ਹੱਥ ਉੱਡਦੇ ਜਹਾਜ਼ ਦਾ ਫੜਾਇਆ ਕੰਟਰੋਲ, ਵਾਪਰਿਆ ਭਿਆਨਕ ਹਾਦਸਾ

ਬ੍ਰਾਜ਼ੀਲ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬ੍ਰਾਜ਼ੀਲ ਵਿੱਚ 29 ਜੁਲਾਈ ਨੂੰ 42 ਸਾਲਾ ਖੋਜਕਾਰ ਗੈਰੋਨ ਮੈਆ ਅਤੇ ਉਸਦੇ ਲੜਕੇ ਫਰਾਂਸਿਸਕੋ ਮੈਆ ਦੀ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਆਪ ਉੱਡਦੇ ਜਹਾਜ਼ ਵਿੱਚ ਬੀਅਰ ਪੀ ਰਿਹਾ ਅਤੇ ਉਸਨੇ ਜਹਾਜ਼ ਦਾ ਕੰਟਰੋਲ ਆਪਣੇ 11 ਸਾਲ ਲੜਕੇ ਦੇ ਹੱਥ ਦੇ ਦਿੱਤਾ।

Advertisements

ਜਿਸਦਾ ਇੱਕ ਵੀਡੀਓ ਜੋ ਸ਼ੋਸ਼ਲ ਮੀਡੀਆ ਤੇ ਵਾਈਰਲ ਹੋ ਰਿਹਾ ਹੈ ਜਿਸ ਵਿੱਚ ਗੈਰੋਨ ਬੀਅਰ ਪੀ ਰਿਹਾ ਹੈ ਅਤੇ ਲੜਕੇ ਨੂੰ ਜਹਾਜ਼ ਉੱਤੇ ਕੰਟਰੋਲ ਬਾਰੇ ਸਿਖਾਉਂਦਾ ਦਿਖਾਈ ਦੇ ਰਿਹਾ ਹੈ।

ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਵੀਡੀਓ ਉਸ ਸਮੇ ਦਾ ਹੀ ਹੈ ਜਦੋ ਹਾਦਸਾ ਵਾਪਰਿਆ ਹੈ। ਉਹਨਾਂ ਦੋਵਾਂ ਨੂੰ ਦਫ਼ਨਾਉਣ ਤੋ ਕੁੱਝ ਸਮੇ ਬਾਅਦ ਖ਼ਬਰ ਮਿਲੀ ਹੈ ਕਿ ਗੈਰੋਨ ਦੀ ਪਤਨੀ ਨੇ ਖੁਦਕੁਸ਼ੀ ਕਰ ਲਈ ਹੈ।

LEAVE A REPLY

Please enter your comment!
Please enter your name here