Sunday, October 18, 2026
Home Latest ਮਗਨਰੇਗਾ ਅਧੀਨ ਕਰਵਾਏ ਗਏ ਕੰਮਾਂ ਦੀ ਡਿਪਟੀ ਕਮਿਸਨਰ ਪਠਾਨਕੋਟ ਨੇ ਮੀਟਿੰਗ ਕਰਕੇ...

ਮਗਨਰੇਗਾ ਅਧੀਨ ਕਰਵਾਏ ਗਏ ਕੰਮਾਂ ਦੀ ਡਿਪਟੀ ਕਮਿਸਨਰ ਪਠਾਨਕੋਟ ਨੇ ਮੀਟਿੰਗ ਕਰਕੇ ਕੀਤੀ ਸਮੀਖਿਆ

ਪਠਾਨਕੋਟ (ਦ ਸਟੈਲਰ ਨਿਊਜ਼): ਜਿਲ੍ਹਾ ਪਠਾਨਕੋਟ ਦੇ ਅੰਦਰ ਜਿਨ੍ਹੇ ਵੀ ਲਾਭ ਪਾਤਰੀਆਂ ਦੇ ਮਗਨਰੇਗਾ ਅਧੀਨ ਕਾਰਡ ਬਣਾਏ ਗਏ ਹਨ ਉਨ੍ਹਾਂ ਨੂੰ ਨਿਰਧਾਰਤ ਨਿਯਮਾ ਅਨੁਸਾਰ ਰੁਜਗਾਰ ਦੇਣਾ ਜਰੂਰੀ ਹੈ ਇਸ ਲਈ ਜਿਆਦਾ ਤੋਂ ਜਿਆਦਾ ਕਾਰਜ ਮਗਨਰੇਗਾ ਅਧੀਨ ਕਰਵਾਇਆ ਜਾਵੈ ਤਾਂ ਜੋ ਮਗਨਰੇਗਾ ਲਾਭ ਪਾਤਰੀਆਂ ਨੂੰ ਯੋਜਨਾ ਦਾ ਲਾਭ ਮਿਲ ਸਕੇ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਅੰਦਰ ਆਯੋਜਿਤ ਕੀਤੀ ਇੱਕ ਵਿਸੇਸ ਮੀਟਿੰਗ ਦੋਰਾਨ ਕੀਤਾ।

Advertisements

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸਨਰ(ਵਿਕਾਸ), ਯੁਧਬੀਰ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ, ਗੁਰਿੰਦਰ ਸਿੰਘ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਨਵਦੀਪ ਸਿੰਘ ਲੇਬਰ ਇੰਨਫੋਰਸਮੈਂਟ ਅਫਸਰ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਨਿਧੀ ਮਗਨਰੇਗਾ ਜਿਲ੍ਹਾ ਕੋਆਰਡੀਨੇਟਰ, ਜਿਲ੍ਹਾ ਪਠਾਨਕੋਟ ਦੇ ਬਲਾਕ ਵਿਕਾਸ ਅਧਿਕਾਰੀ ਅਤੇ ਕਰਮਚਾਰੀ ਵੀ ਹਾਜਰ ਸਨ।

ਮੀਟਿੰਗ ਨੂੰ ਸੰਬੋਧਤ ਕਰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਅੰਦਰ ਕੂਝ ਬਲਾਕਾਂ ਅੰਦਰ ਮਗਨਰੇਗਾ ਅੰਦਰ ਬਹੁਤ ਹੀ ਵਧੀਆ ਕਾਰਜ ਕਰਵਾਏ ਜਾ ਰਹੇ ਹਨ। ਜਿਨ੍ਹਾਂ ਬਲਾਕਾਂ ਅੰਦਰ ਮਗਨਰੇਗਾ ਅਧੀਨ ਘੱਟ ਕੰਮ ਕਰਵਾਏ ਗਏ ਹਨ ਉਨ੍ਹਾਂ ਬਲਾਕ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਲਾਕਾਂ ਅੰਦਰ ਕੰਮ ਦੀ ਸੰਖਿਆ ਵਧਾਈ ਜਾਵੈ ਤਾਂ ਜੋ ਮਗਨਰੇਗਾ ਅਧੀਨ ਰਜਿਸਟਰਡ ਕਾਮਿਆਂ ਨੂੰ ਨਿਯਮਾਂ ਦੇ ਅਧਾਰ ਤੇ ਕਾਰਜ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੋਰਾਨ ਜਿਲ੍ਹਾ ਪਠਾਨਕੋਟ ਅੰਦਰ ਟੀਚਿਆਂ ਨੂੰ ਪੂੂਰਾ ਕਰਦਿਆਂ ਬਹੁਤ ਵਧੀਆ ਕਾਰਜ ਕੀਤਾ ਗਿਆ ਸੀ ਅਤੇ ਇਸ ਸਾਲ ਸਰਕਾਰ ਵੱਲੋਂ ਜਿਲ੍ਹਾ ਪਠਾਨਕੋਟ ਨੂੰ ਕਰੀਬ 50 ਕਰੋੜ ਰੁਪਏ ਦਾ ਟੀਚਾ ਦਿੱਤਾ ਗਿਆ ਹੈ।

ਉਨ੍ਹਾਂ ਵੱਖ ਵੱਖ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਵਿੱਤੀ ਸਾਲ ਦੋਰਾਨ ਵੱਧ ਤੋਂ ਵੱਧ ਕਾਰਜ ਮਗਨਰੇਗਾ ਅਧੀਨ ਕਰਵਾਏ ਜਾਣ ਤਾਂ ਜੋ ਪਿੰਡਾਂ ਅੰਦਰ ਬੇਰੁਜਗਾਰ ਲੋਕਾਂ ਨੂੰ ਰੁਜਗਾਰ ਵੀ ਮਿਲ ਸਕੇ ਅਤੇ ਵਿਕਾਸ ਦੇ ਕਾਰਜ ਵੀ ਵਧੀਆ ਢੰਗ ਨਾਲ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਜਿਵੈਂ ਇਸ ਸਾਲ ਸਰਕਾਰ ਵੱਲੋਂ ਮਗਨਰੇਗਾ ਅਧੀਨ ਰਜਿਸਟਰ ਕੀਤੇ ਕਾਮਿਆ ਦੀ ਉਜਰਤਾ ਵਿੱਚ ਵੀ ਵਾਧਾ ਕਰਕੇ ਪ੍ਰਤੀਦਿਨ 303 ਰੁਪਏ ਦਿਹਾੜੀ ਕੀਤੀ ਹੈ ਅਤੇ ਪਿੰਡਾਂ ਅੰਦਰ ਵਰਕਰਾਂ ਨੂੰ ਮਗਨਰੇਗਾ ਅਧੀਨ ਕਾਰਜ ਦਿੱਤਾ ਜਾ ਸਕਦਾ ਹੈ ਜਿਸ ਨਾਲ ਉਨ੍ਹਾਂ ਨੂੰ ਰੁਜਗਾਰ ਵੀ ਮਿਲੇਗਾ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸਾ ਕਾਰਜ ਵੀ ਸਮੇਂ ਰਹਿੰਦਿਆਂ ਹੀ ਪੂਰੇ ਕੀਤੇ ਜਾ ਸਕਣਗੇ।

LEAVE A REPLY

Please enter your comment!
Please enter your name here