ਭਾਜਪਾ ਨੇਤਾ ਸਰਬਜੀਤ ਸਿੰਘ ਕਾਕਾ ਦੀ ਗੋਲੀ ਲੱਗਣ ਕਾਰਨ ਹੋਈ ਮੌਤ, ਪੁਲਿਸ ਜਾਂਚ ਜਾਰੀ

ਮੁਕਤਸਰ (ਦ ਸਟੈਲਰ ਨਿਊਜ਼),ਪਲਕ। ਮੁਕਤਸਰ ਦੇ ਪਿੰਡ ਵਿੱਚ ਭਾਜਪਾ ਨੇਤਾ ਸਰਬਜੀਤ ਸਿੰਘ ਲੱਖੇਵਾਲੀ ਦੀ ਗੋਲੀ ਲੱਗਣ ਕਾਰਨ ਮੌਤ ਗਈ ਹੈ। ਹਾਲਾਂਕਿ ਪੁਲਿਸ ਜਾਂਚ ਵਿੱਚ ਹੁਣ ਤੱਕ ਉਨ੍ਹਾਂ ਨੂੰ ਗੋਲੀ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕੇ ਹਨ। ਸਰਬਜੀਤ ਸਿੰਘ ਕਾਕਾ ਕਾਫੀ ਸਮੇਂ ਤੋਂ ਯੂਥ ਕਾਂਗਰਸ ਵਿੱਚ ਵੀ ਰਹੇ। ਫਿਰ ਬੜਾ ਮਰੋਟ ਦੇ ਲੱਖੇਵਾਲੀ ਜ਼ੋਨ ਤੋਂ ਉਹ ਜ਼ਿਲ੍ਹਾਂ ਪ੍ਰੀਸ਼ਦ ਦੇ ਮੈਂਬਰ ਬਣੇ।

Advertisements

ਸੂਤਰਾਂ ਮੁਤਾਬਕ ਪਰਿਵਾਰ ਵਿੱਚ ਕਿਸੇ ਤਰ੍ਹਾਂ ਦਾ ਵਿਵਾਦ ਚੱਲ ਰਿਹਾ ਸੀ। ਇਸੇ ਵਿਵਾਦ ਕਾਰਨ ਗੋਲੀ ਚੱਲੀ ਦੱਸੀ ਜਾ ਰਹੀ ਹੈ। ਹਾਲਾਂਕਿ ਗੋਲੀ ਚੱਲਣ ਦੀ ਘਟਨਾ ਹਾਦਸਾ ਹੈ ਜਾਂ ਕਿਸੇ ਨੇ ਮਾਰੀ ਹੈ। ਇਹ ਸਾਰੇ ਸਵਾਲਾਂ ਦਾ ਖੁਲਾਸਾ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਬਿਆਨ ਦਰਜ਼ ਕਰਵਾਉਣ ਦੇ ਬਾਅਦ ਹੋ ਸਕੇਗਾ।

LEAVE A REPLY

Please enter your comment!
Please enter your name here