
ਬੰਗਲਾਦੇਸ਼ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬੰਗਲਾਦੇਸ਼ ਸਰਹੱਦ ਨੇੜੇ ਨਾਦੀਆ ਜ਼ਿਲ੍ਹੇ ਵਿੱਚ ਇੱਕ ਘਰ ਵਿੱਚੋ ਸੀਮਾ ਸੁਰੱਖਿਆ ਬਲ ਅਤੇ ਰੈਵੇਨਿਊ ਇੰਟੈਲੀਜੈਂਸ ਦੇ ਡਾਇਰੈਕਟਰ ਨੇ 14.296 ਕਿਲੋ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਬਿਸਕੁਟ ਦੀ ਕੀਮਤ 8.5 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਬੀਐੱਸਐੱਫ ਅਤੇ ਡੀਆਰਏ ਨੇ ਮਿਲ ਕੇ ਇੱਕ ਅਪਰੇਸ਼ਨ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਪਿੰਡ ਵਿਜੇਪੁਰ ਵਿੱਚ ਇਕ ਘਰ ਵਿੱਚੋ 106 ਸੋਨੇ ਦੇ ਬਿਸਕੁਟ ਬਰਾਮਦ ਕੀਤੇ ਹਨ। ਇਸਦੇ ਨਾਲ ਹੀ ਇਸ ਮਾਮਲੇ ਵਿੱਚ ਮਕਾਨ ਮਾਲਕ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਮੁਲਜ਼ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਨੇ ਦੇ ਬਿਸਕੁਟ ਉਸੇ ਜ਼ਿਲ੍ਹੇ ਅਤੇ ਇੱਕ ਹੋਰ ਸਰਹੱਦੀ ਪਿੰਡ ਦੇ ਕਿਸੇ ਗੇੜੇ ਦੇ ਹਵਾਲੇ ਕਰਨੇ ਸੀ, ਪਰ ਸਰਹੱਦੀ ਗਾਰਡਾਂ ਦੀ ਸਖਤ ਨਿਗਰਾਨੀ ਕਾਰਨ ਉਹਨਾਂ ਦੀਆਂ ਕੋਸ਼ਿਸ਼ਾਂ ਅਸਫਲ ਰਹੀਆ ਅਤੇ ਉਹ ਸੋਨਾ ਉਹਨਾਂ ਵਿੱਚੋ ਇੱਕ ਦੇ ਘਰ ਰੱਖਣ ਲਈ ਮਜਬੂਰ ਹੋ ਗਏ ਸਨ। ਬੀਐੱਸਐੱਫ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












