ਸਕੂਟਰੀ ਚੋਰੀ ਕਰ ਰਹੇ 1 ਚੋਰ ਨੂੰ ਲੋਕਾਂ ਨੇ ਮੌਕੇ ਤੇ ਕੀਤਾ ਕਾਬੂ, 2 ਫਰਾਰ

ਜਲੰਧਰ (ਦ ਸਟਰੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਦੇ ਬਸਤੀ ਇਲਾਕੇ ਦੇ ਮੁਹੱਲੇ ਚਿਆਮ ਵਿੱਚ ਦੇਰ ਰਾਤ ਲੋਕਾਂ ਨੇ ਇੱਕ ਚੋਰ ਨੂੰ ਐਕਟਿਵਾ ਚੋਰੀ ਕਰਦੇ ਹੋਏ ਰੰਗੇ ਹੱਥੀਂ ਫੜ ਲਿਆ। ਜਾਣਕਾਰੀ ਮੁਤਾਬਕ ਬਸਤੀ ਸ਼ੇਖ ਦੇ ਮੁਹੱਲਾ ਚਿਆਮ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਆਪਣੀ ਸਕੂਟਰੀ ਇੱਥੇ ਹੀ ਖੜ੍ਹੀ ਕਰਦਾ ਸੀ ਤੇ ਘਟਨਾ ਦੇ ਸਮੇ ਵੀ ਉਸਨੇ ਆਪਣੀ ਸਕੂਟਰੀ ਮੁਹੱਲੇ ਵਿੱਚ ਖੜ੍ਹੀ ਕੀਤੀ ਸੀ, ਤਾਂ ਇਸ ਦੌਰਾਨ ਉਸਨੇ ਦੇਖਿਆ ਕਿ ਇੱਕ ਨੌਜ਼ਵਾਨ ਉਸਦੀ ਸਕੂਟਰੀ ਨਾਲ ਛੇੜਛਾੜ ਕਰ ਰਿਹਾ ਸੀ।

Advertisements

ਉਸਨੇ ਨੌਜ਼ਵਾਨ ਨੂੰ ਕੁੱਝ ਨਾ ਕਿਹਾ ਅਤੇ ਚੋਰੀ ਚੋਰੀ ਦੇਖਣ ਲੱਗ ਗਿਆ ਤੇ ਹਰਵਿੰਦਰ ਨੇ ਸੁਸਾਇਟੀ ਦੇ ਲੋਕਾਂ ਨੂੰ ਇੱਕਠਾ ਕਰ ਲਿਆ।ਚੋਰ ਸਕੂਟਰੀ ਦਾ ਤਾਲਾ ਤੋੜ ਕੇ ਜਾਣ ਹੀ ਲੱਗਾ ਸੀ ਤਾਂ ਲੋਕਾਂ ਨੇ ਉਸਨੂੰ ਫੜ ਲਿਆ ਤੇ ਉਸਦੀ ਕੁੱਟਮਾਰ ਕੀਤੀ। ਮੁਲਜ਼ਮ ਦੇ ਨਾਲ ਦੇ 2 ਹੋਰ ਸਾਥੀ ਜੋ ਕਿ ਮੌਕੇ ਤੇ ਫਰਾਰ ਹੋ ਗਏ।ਮੁੱਹਲੇ ਦੇ ਲੋਕਾਂ ਨੇ ਪੁਲਿਸ ਨੂੰ ਸਾਰੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here