Thursday, October 29, 2026
Home National ਕਰਨਾਟਕ ‘ਚ ਕਾਰ ਨੇ ਖੜ੍ਹੇ ਟੈਂਕਰ ਨੂੰ ਮਾਰੀ ਟੱਕਰ, 12 ਦੀ ਮੌਤ

ਕਰਨਾਟਕ ‘ਚ ਕਾਰ ਨੇ ਖੜ੍ਹੇ ਟੈਂਕਰ ਨੂੰ ਮਾਰੀ ਟੱਕਰ, 12 ਦੀ ਮੌਤ

ਕਰਨਾਟਕ (ਦ ਸਟੈਲਰ ਨਿਊਜ਼), ਪਲਕ। ਕਰਨਾਟਕ ਦੇ ਚਿੱਕਬੱਲਾਪੁਰ ਵਿੱਚ ਇੱਕ ਭਿਆਨਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇਹ ਹਾਦਸਾ ਚਿੱਤਰਾਵਤੀ ਟ੍ਰੈਫਿਕ ਪੁਲਿਸ ਸਟੇਸ਼ਨ ਦੇ ਸਾਹਮਣੇ ਵਾਪਰਿਆ ਹੈ। ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ।

Advertisements

ਜਾਣਕਾਰੀ ਮੁਤਾਬਕ ਟਾਟਾ ਸੂਮੋ ਨੇ ਖੜ੍ਹੇ ਟੈਂਕਰ ਨੂੰ ਟੱਕਰ ਮਾਰ ਦਿੱਤੀ। ਸੂਤਰਾਂ ਮੁਤਾਬਕ ਸੰਘਣੀ ਧੁੰਦ ਕਾਰਨ ਕਾਰ ਚਾਲਕ ਸੜਕ ਕਿਨਾਰੇ ਖੜ੍ਹ ਟੈਂਕਰ ਨੂੰ ਨਹੀਂ ਦੇਖ ਸਕਿਆ ਅਤੇ ਉਸ ਨਾਲ ਟਕਰਾ ਗਿਆ। ਫਿਲਹਾਲ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।

LEAVE A REPLY

Please enter your comment!
Please enter your name here