ਇੰਦਰਾ ਗਾਂਧੀ ਹਵਾਈ ਅੱਡੇ ਤੋ ਵਿਦੇਸ਼ੀ ਨਾਗਰਿਕਾਂ ਪਾਸੋਂ 4.7 ਕਿਲੋਂ ਸੋਨਾ ਜਬਤ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਸੀਆਈਐਸਐਫ ਦੀ ਟੀਮ ਨੇ ਇੰਦਰਾ ਗਾਂਧੀ ਹਵਾਈ ਅੱਡੇ ਤੋ ਵਿਦੇਸ਼ੀ ਨਾਗਰਿਕਾਂ ਪਾਸੋਂ 4.7 ਕਿਲੋਂ ਸੋਨਾ ਜਬਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸੋਨੇ ਦੀ ਕੀਮਤ ਕਰੀਬ 2.75 ਕਰੋੜ ਦੱਸੀ ਜਾ ਰਹੀ ਹੈ। ਮੁਲਜ਼ਮਾਂ ਦੀ ਪਹਿਚਾਣ ਅਕਬਰ ਅਨਵਾਰੋਵ ਅਵਾਜ਼ ਉਗਲੀ ਅਤੇ ਸਬੀਰੋਵ ਅਬਦੁਰ ਖਾਮੋਨ ਰਾਖੀਮੋਨ ਉਗਲੀ ਵਾਸੀ ਉਜਬੇਕਿਸਤਾਨ ਵਜੋਂ ਹੋਈ ਹੈ।

Advertisements

ਸੀਆਈਐਸਐਫ ਦੇ ਐਡੀਸ਼ਨਲ ਆਈਜੀ ਅਤੇ ਪੀਆਰਓ ਅਪੂਰਵ ਪਾਂਡੇ ਨੇ ਦੱਸਿਆ ਕਿ ਟਰਮੀਨਲ-3 ਦੇ ਸਕਿਓਰਿਟੀ ਹੋਲਡ ਏਰੀਏ ਵਿੱਚ ਸਥਾਪਿਤ ਐਕਸਬੀਆਈਐਸ ਮਸ਼ੀਨ ਵਿਚ ਹੈਂਡ ਬੈਗੇਜ ਦੀ ਜਾਂਚ ਕਰਦੇ ਹੋਏ ਸੀਆਈਐਸਐਫ ਦੇ ਜਵਾਨਾਂ ਨੇ ਬੈਗ ਵਿੱਚ ਇੱਕ ਸ਼ੱਕੀ ਤਸਵੀਰ ਵੇਖੀ ਤੇ ਸ਼ੱਕ ਦੇ ਆਧਾਰ ਤੇ ਜਾਂਚ ਕੀਤੀ ਗਈ ਤਾਂ 4.7 ਕਿੱਲੋਂ ਦੀ ਸੋਨੇ ਦੀ ਚੇਨ ਬਰਾਮਦ ਕੀਤੀ ਗਈ। ਦੋਵਾਂ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਕਸਟਮ ਵਿਭਾਗ ਦੀ ਟੀਮ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here