Tuesday, October 20, 2026
Home Latest ਪਿੰਡ ਮਿਰਜ਼ਾਪੁਰ ਦੀ ਧੀ ਨੇ ਅਮਰੀਕੀ ਫੌਜ ਵਿੱਚ ਭਰਤੀ ਹੋ ਕੇ ਵਧਾਇਆ...

ਪਿੰਡ ਮਿਰਜ਼ਾਪੁਰ ਦੀ ਧੀ ਨੇ ਅਮਰੀਕੀ ਫੌਜ ਵਿੱਚ ਭਰਤੀ ਹੋ ਕੇ ਵਧਾਇਆ ਪੰਜਾਬੀਆਂ ਦਾ ਮਾਣ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਪੰਕਜ। ਕਪੂਰਥਲਾ ਦੇ ਪਿੰਡ ਮਿਰਜ਼ਾਪੁਰ ਦੀ ਧੀ ਕੋਮਲ ਪੰਨੂ ਨੇ ਅਮਰੀਕਾ ਫੌਜ ਵਿੱਚ ਭਰਤੀ ਹੋ ਕੇ ਪੰਜਾਬੀਆਂ ਦਾ ਮਾਣ ਵਧਾਇਆ। ਕੋਮਲ ਪੰਨੂ ਦੇ ਪਿਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ 10 ਸਾਲ ਪਹਿਲਾਂ ਚੰਗੇ ਭਵਿੱਖ ਲਈ ਅਮਰੀਕਾ ਗਏ ਸਨ ਅਤੇ ਇਸਤੋਂ ਬਾਅਦ ਉਸਦੀ ਲੜਕੀ ਕੋਮਲ ਨੇ 8ਵੀਂ ਤੱਕ ਦੀ ਪੜ੍ਹਾਈ ਕਰਕੇ 2019 ਵਿੱਚ ਆਪਣੇ ਪਰਿਵਾਰਕ ਮੈਬਰਾਂ ਨਾਲ ਅਮਰੀਕਾ ਆ ਗਈ ਸੀ।

Advertisements

ਇੱਥੇ ਉਸਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰਕੇ ਅਮਰੀਕਾ ਦੇ ਸੈਕਰਮਿੰਟੋ ਵਿਖੇ ਰੈਂਕ ਈ-2 ਵਿੱਚ ਅਮਰੀਕੀ ਫ਼ੌਜ ਨੂੰ ਜੁਆਇੰਨ ਕੀਤਾ ਹੈ। ਉਸਦੇ ਪਿਤਾ ਨੇ ਕਿਹਾ ਕਿ ਉਹਨਾਂ ਦੀ ਧੀ ਨੇ ਅਮਰੀਕੀ ਫੌਜ ਵਿੱਚ ਭਰਤੀ ਹੋ ਕੇ ਉਹਨਾਂ ਦਾ ਮਾਣ ਵਧਾਇਆ ਹੈ।

LEAVE A REPLY

Please enter your comment!
Please enter your name here