
ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਫ਼ਿਰੋਜ਼ਪੁਰ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਸਿੰਘ ਨੂੰ ਪੁਲਿਸ ਨੇ 12 ਸਤੰਬਰ 2022 ਨੂੰ 6.5 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਕਾਰਵਾਈ ਕਰਦੇ ਸਮੇਂ ਜਸ਼ਨ ਦੇ ਪਿੰਡ ਗੁੱਦੜ ਢੰਡੀ ਵਿਖੇ 18 ਮਰਲੇ 6 ਸਰਸਾਈ ਤੇ ਬਣੇ 39 ਲੱਖ 97 ਹਜ਼ਾਰ 500 ਰੁਪਏ ਦੇ ਮਕਾਨ ਨੂੰ ਫਰੀਜ਼ ਕਰ ਲਿਆ ਹੈ।

ਹਲਕਾ ਡੀਐੱਸਪੀ ਅਤੇ ਥਾਣਾ ਲੱਖੋ ਕੇ ਦੇ ਮੁੱਖ ਅਫਸਰ ਬਹਿਰਾਮ ਮੌਕੇ ’ਤੇ ਪੁੱਜੇ ਅਤੇ ਉਸਦੇ ਘਰ ਦੇ ਬਾਹਰ ਫਰੀਜ਼ਿੰਗ ਆਰਡਰ ਚਿਪਕਾ ਦਿੱਤੇ। ਐੱਸਪੀ ਨੇ ਦੱਸਿਆ ਕਿ ਇਸ ਸਾਲ ਪੁਲਿਸ ਨੇ 30 ਕੇਸਾਂ ਵਿੱਚ 14 ਕਰੋੜ 16 ਲੱਖ 66 ਹਜ਼ਾਰ 802 ਰੁਪਏ ਦੀ ਨਜਾਇਜ਼ ਜਾਇਦਾਦ ਨੂੰ ਜ਼ਬਤ ਕੀਤਾ ਹੈ ਅਤੇ 10 ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਜਾਰੀ ਹੈ।












